ਪਿੰਡ ਸਲੇਮਪੁਰ ਤੋਂ ਖਾਲਸਾਈ ਸ਼ਾਨੋ ਸ਼ੋਕਤ ਨਾਲ ਸਜਾਇਆ ਗਿਆ ਗੁਰੂ ਲਾਧੋ ਰੇ ਮਹਾਨ ਨਗਰ ਕੀਰਤਨ

02/04/2021 2:13:58 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬਾਬਾ ਮੱਖਣ ਸ਼ਾਹ ਨੌਜਵਾਨ ਕਲੱਬ ਸਲੇਮਪੁਰ ਵੱਲੋਂ ਅੱਜ ਗੁਰੂ ਲਾਧੋ ਰੇ ਸਲਾਨਾ ਮਹਾਨ ਨਗਰ ਕੀਰਤਨ ਖਾਲਸਾਈ ਸਾਹਣੋ ਸ਼ੋਕਤ ਨਾਲ ਸਜਾਇਆ ਗਿਆ। ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਅਤੇ ਸੇਵਾਦਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਬਿੱਟੂ ਦੀ ਦੇਖਰੇਖ ’ਚ ਇਹ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਵਿੱਚ ਸ਼ੁਰੂ ਹੋਇਆ। ਖ਼ਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ’ਚ ਸੰਗਤਾਂ ਨੇ ਕੀਰਤਨ ’ਚ ਹਾਜ਼ਰੀ ਲੁਆਈ | ਇਸ ਦੌਰਾਨ ਭਾਈ ਗੁਰਦੀਪ ਸਿੰਘ ਬਿੱਲਾ ਅਤੇ ਬਲਬੀਰ ਸਿੰਘ ਗੁਰਦਾਸਪੁਰੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਦੇ ਹੋਏ ਸਿੱਖ ਕੌਮ ਦੇ ਕੁਰਬਾਨੀਆ ਭਰੇ ਇਤਿਹਾਸ ਨਾਲ ਜੋੜਿਆ।

ਇਹ ਵੀ ਪੜ੍ਹੋ : ਵੋਟਾਂ ਵਾਲੇ ਦਿਨ ਪੰਜਾਬ ’ਚ ਪੈਰਾ ਮਿਲਟਰੀ ਫੋਰਸ ਲਗਾਈ ਜਾਵੇ : ਸੁਖਬੀਰ ਬਾਦਲ

ਇਹ ਨਗਰ ਕੀਰਤਨ ਜਲਾਲਪੁਰ, ਅਕਬਰਪੁਰ, ਸਰੂਪਵਾਲ, ਜੱਬੋਵਾਲ, ਬਰਿਆਰ, ਮੀਰਾਪੁਰ, ਡੱਡੀਆਂ, ਠਾਕਰੀ, ਸੱਲਾ, ਟਾਂਡਾ, ਪੁਲ ਪੁਖ਼ਤਾ, ਮਿਆਣੀ, ਮੱਦਾ, ਕਮਾਲਪੁਰ, ਗਿਲਜੀਆਂ ਅਤੇ ਭੂਲਪੁਰ ਰੜਾ ਮੋੜ ਤੋਂ ਹੁੰਦਾ ਹੋਇਆ ਸਲੇਮਪੁਰ ਆ ਕੇ ਸੰਪੰਨ ਹੋਵੇਗਾ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਬੀਬੀ ਸੁਖਦੇਵ ਕੌਰ ਸੱਲਾ, ਦਰਸ਼ਨ ਸਿੰਘ ਗੁੱਗੂ, ਮਨਜੀਤ ਸਿੰਘ ਖੰਨਾ, ਇੰਸਪੈਕਟਰ ਪਰਮਜੀਤ ਸਿੰਘ ਆਦਿ ਨੇ ਹਾਜ਼ਰੀ ਲੁਆਈ 

ਇਹ ਵੀ ਪੜ੍ਹੋ : ਈ-ਸੇਵਾ ਪੈਂਡੈਂਸੀ ਘਟਾਉਣ ਸਬੰਧੀ ਸੂਬੇ ’ਚੋਂ ਮੋਹਰੀ ਰਿਹਾ ਜ਼ਿਲ੍ਹਾ ਗੁਰਦਾਸਪੁਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

Anuradha

This news is Content Editor Anuradha