ਨਾਭਾ ਦੇ ਨੌਜਵਾਨ ਦੀ ਅਮਰੀਕਾ 'ਚ ਟਰਾਲੇ ਹੇਠ ਆਉਣ ਨਾਲ ਮੌਤ (video)

07/19/2017 6:39:41 AM

ਨਾਭਾ (ਭੁਪਿੰਦਰ ਭੂਪਾ)-ਸਥਾਨਕ ਡਿਫ਼ੈਂਸ ਕਲੋਨੀ ਨਾਭਾ ਦਾ ਨੌਜਵਾਨ ਜੋ ਕਿ ਅਮਰੀਕਾ ਦੇ ਸਾਨਫ਼੍ਰਾਂਸਿਸਕੋ ਸ਼ਹਿਰ 'ਚ ਰਹਿੰਦਾ ਸੀ, ਜਿਸ ਦੀ ਮੰਗਲਵਾਰ ਸਵੇਰੇ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਉਸ ਦੇ ਨਾਭਾ ਰਹਿੰਦੇ ਦੋਸਤ ਸੰਦੀਪ ਸਿੰਘ ਹਿੰਦ ਕੰਬਾਈਨ ਨੇ 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਯਾਦਵਿੰਦਰ ਸਿੰਘ ਪੁੱਤਰ ਸਵ. ਗੁਰਬਾਜ਼ ਸਿੰਘ ਜੋ ਕਰੀਬ 4 ਸਾਲ ਪਹਿਲਾਂ ਅਮਰੀਕਾ ਗਿਆ ਸੀ, ਉੱਥੇ ਟਰਾਲਾ ਚਲਾਉਂਦਾ ਸੀ। ਅੱਜ ਸਵੇਰੇ ਜਦੋਂ ਉਹ ਟਰਾਲਾ ਲਿਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਅਗਲਾ ਟਾਇਰ ਫਟ ਗਿਆ ਜਿਸ ਕਾਰਨ ਟਰਾਲਾ ਪਲਟ ਗਿਆ। ਯਾਦਵਿੰਦਰ ਉਸ ਥੱਲੇ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੇਟੇ ਛੱਡ ਗਿਆ ਹੈ। ਪਰਿਵਾਰ ਨਾਲ ਉਸ ਦੇ ਦੋਸਤਾਂ ਮਨਪ੍ਰੀਤ ਸਿੰਘ ਹਿੰਦ ਕੰਬਾਈਨ, ਸੁਖਵੰਤ ਸਿੰਘ ਕੌਲ, ਕਾਬਲ ਸਿੰਘ, ਜਰਨੈਲ ਸਿੰਘ ਬੌੜਾਂ, ਗੁਰਤੇਜ ਸਿੰਘ ਕੌਲ, ਗੁਲਜ਼ਾਰ ਸਿੰਘ ਗੁਰਾਇਆਂ ਅਤੇ ਗੁਰਵਿੰਦਰ ਸਿੰਘ ਬੱਬੂ ਨੇ ਦੁੱਖ ਸਾਂਝਾ ਕੀਤਾ।