ਡੱਬ ''ਚ ਪਿਸਟਲ ਪਾਈ ਘੁੰਮ ਰਿਹਾ ਸੀ ਖ਼ਤਰਨਾਕ ਗੈਂਗਸਟਰ, ਲਾਰੈਂਸ ਬਿਸ਼ਨੋਈ ਦਾ ਗੁਰਗਾ ਆ ਗਿਆ ਪੁਲਸ ਅੜਿੱਕੇ

10/29/2023 5:39:44 AM

ਨਾਭਾ (ਖੁਰਾਣਾ) : ਤਿਉਹਾਰਾਂ ਮੌਕੇ ਪੰਜਾਬ ਪੁਲਸ ਵੱਲੋਂ ਨਾਕਾਬੰਦੀ ਕਰਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਾਭਾ ਸਦਰ ਪੁਲਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦੋਂ ਲਾਰੈਂਸ ਬਿਸ਼ਨੋਈ ਦੇ ਮੈਂਬਰ ਸ਼ੁਭਮ ਸਰੋਆ ਉਰਫ ਬਿੱਲੂ ਕੋਲੋਂ ਨਾਕੇਬੰਦੀ ਦੌਰਾਨ 32 ਬੋਰ ਦੇ 2 ਪਿਸਟਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਸ਼ੁਭਮ ਨੇ ਇਹ ਅਸਲਾ ਬੌਬੀ ਨਾਂ ਦੀ ਵਿਅਕਤੀ ਨੂੰ ਦੇਣਾ ਸੀ ਅਤੇ ਇਹ ਵੱਡੀ ਵਾਰਦਾਤ ਦੀ ਤਾਕ ਵਿੱਚ ਸਨ।

ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਜਵਾਨ ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਗ੍ਰਿਫ਼ਤਾਰ ਮੁਲਜ਼ਮ ਸ਼ੁਭਮ ਸਰੋਆ ਉਰਫ ਬਿੱਲੂ 'ਤੇ ਅਲੱਗ-ਅਲੱਗ ਸ਼ਹਿਰਾਂ 'ਚ ਕਰੀਬ 6 ਮਾਮਲੇ ਦਰਜ ਹਨ। ਇਹ ਬੀਤੇ ਸਮੇਂ ਦੌਰਾਨ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਨਜ਼ਰਬੰਦ ਸੀ ਅਤੇ ਉੱਥੇ ਇਸ ਦੀ ਮੁਲਾਕਾਤ ਦੀਪੂ ਬਨੂੜ ਨਾਲ ਮੁਲਾਕਾਤ ਹੋਈ, ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਜਦੋਂ ਸ਼ੁਭਮ ਜੇਲ੍ਹ 'ਚੋਂ ਬਾਹਰ ਆਇਆ ਤਾਂ ਲਾਰੈਂਸ ਬਿਸ਼ਨੋਈ ਮੈਂਬਰ ਦੇ ਲਈ ਕੰਮ ਕਰਨ ਲੱਗਾ ਪਰ ਪੁਲਸ ਨੇ ਇਸ ਨੂੰ ਉਦੋਂ ਧਰ ਦਬੋਚਿਆ, ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਕੋਲੋਂ 32 ਬੋਰ ਦੇ 2 ਪਿਸਟਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ 'ਤੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਨਾਭਾ ਸਦਰ ਥਾਣਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਸ਼ੁਭਮ ਸਰੋਆ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਸਿਲਸਿਲਾ, ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਥਾਣਾ ਭਿੰਡਰ ਨੇ ਦੱਸਿਆ ਕਿ ਮੁਲਜ਼ਮ ਸ਼ੁਭਮ ਸਰੋਆ ਉਰਫ ਬਿੱਲੂ ਡੱਡੂ ਮਾਜਰਾ ਕਾਲੋਨੀ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵੀ 6 ਮੁਕੱਦਮੇ ਦਰਜ ਹਨ। ਇਸ ਦੇ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹਨ। ਜਦੋਂ ਸਰੋਆ ਕਿਸੇ ਕੇਸ ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸੀ ਤਾਂ ਇਸ ਦੀ ਮੁਲਾਕਾਤ ਦੀਪੂ ਬਨੂੜ ਨਾਲ ਹੋਈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਸਰੋਆ ਦੀਪੂ ਬਨੂੜ ਦੇ ਕਹਿਣ 'ਤੇ ਹੀ ਹਥਿਆਰ ਲੈ ਕੇ ਨਾਭਾ ਪਹੁੰਚਿਆ ਸੀ, ਜਿਸ ਨੇ ਇਹ ਹਥਿਆਰ ਬੌਬੀ ਨਾਂ ਦੇ ਵਿਅਕਤੀ ਨੂੰ ਦੇਣੇ ਸਨ। ਅਸੀਂ ਇਸ ਮਾਮਲੇ ਸਬੰਧੀ ਪੁੱਛਗਿੱਛ ਕਰ ਰਹੇ ਹਾਂ ਅਤੇ ਪੁਲਸ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਆਸ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh