ਨਾਭਾ ਜੇਲ੍ਹ ’ਚ ਦੋ ਨਾਈਜੀਰੀਅਨ ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ

03/24/2021 3:23:23 PM

ਨਾਭਾ (ਜੈਨ)- ਇਥੇ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ’ਚ ਦੋ ਨਾਈਜੀਰੀਅਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ ਕੀਤੇ ਗਏ ਹਨ। ਜੇਲ੍ਹ ਸੁਪਰਡੈਂਟ ਅਨੁਸਾਰ ਨਾਈਜੀਰੀਅਨ ਹਵਾਲਾਤੀ ਅਨੋਨੀਓ ਕੋਲਿੰਜ ਚੁਕਨਯੂਆ ਵਾਸੀ ਨਾਈਜੀਰੀਆ (ਉਤਮ ਨਗਰ ਦਿੱਲੀ) ਪਾਸੋਂ ਚੱਕੀ ਨੰ. 5 ਦੀ ਤਲਾਸ਼ੀ ਦੌਰਾਨ ਟੱਚ ਸਕਰੀਨ ਮੋਬਾਈਲ ਮਾਰਕਾ ਰੈਡਮੀ ਬਿਨਾਂ ਸਿਮ ਕਾਰਡ ਬਰਾਮਦ ਹੋਇਆ ਜਦੋਂ ਕਿ ਦੂਜੇ ਨਾਈਜੀਰੀਅਨ ਹਵਾਲਾਤੀ ਫਰੈਂਕ ਇਅਰਨੈਸਟ ਪਾਸੋਂ ਵੀਵੋ ਕੰਪਨੀ ਦਾ ਟਚ ਮੋਬਾਈਲ ਸਮੇਤ ਸਿਮ ਕਾਰਡ ਬਰਾਮਦ ਹੋਇਆ।

ਦੋਵਾਂ ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਾਜਰ ਸਿੰਘ ਦੀ ਸ਼ਿਕਾਇਤ ’ਤੇ ਸਦਰ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪਿਛਲੇ ਸਾਲ ਵੀ ਨਾਈਜੀਰੀਅਨ ਹਵਾਲਾਤੀਆਂ ਪਾਸੋਂ ਇਕ ਦਰਜਨ ਮੋਬਾਈਲ ਬਰਾਮਦ ਹੋਏ ਸਨ ਪਰ ਮਾਮਲੇ ਦਰਜ ਹੋਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋ ਸਕੀ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਪ੍ਰੋਡਕਸ਼ਨ ਵਾਰੰਟ ’ਤੇ ਹਵਾਲਾਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੜਤਾਲ ਕੀਤੀ ਜਾਵੇਗੀ ਕਿ ਜੇਲ੍ਹ ਵਿਚ ਇਨ੍ਹਾਂ ਨੂੰ ਮੋਬਾਈਲ ਕਿਸ ਨੇ ਸਪਲਾਈ ਕੀਤੇ।

Gurminder Singh

This news is Content Editor Gurminder Singh