ਸ਼ਰੀਅਤ ਕਾਨੂੰਨ ਨਾਲ ਛੇੜਖਾਨੀ ਨਾ ਕਰੇ ਸਰਕਾਰ : ਮੁਸਲਿਮ ਫੈਡਰੇਸ਼ਨ (ਵੀਡੀਓ)

10/17/2016 3:00:47 PM

ਮਲੇਰਕੋਟਲਾ : ਦੇਸ਼ ਅੰਦਰ ਚੱਲ ਰਹੇ ਕੋਮਨ ਸਿਵਲ ਕੋਡ ਦੇ ਤੇਹਰੇ ਤਲਾਕ ਮਾਮਲੇ ਨੂੰ ਲੈ ਕੇ ਜਿੱਥੇ ਦੇਸ਼ ਦੀਆਂ ਕਈ ਮੁਸਲਿਮ ਜੱਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਮਲੇਰਕੋਟਲਾ ਦੇ ਇਸਲਾਮ ਦੇ ਜਾਣਕਾਰਾ ਵਲੋਂ ਵੀ ਇਸ ਦੀ ਨਿਖੇਧੀ ਕੀਤੀ ਗਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ ਜਾਂ ਵਿਅਕਤੀ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਕਿਸੇ ਦੇ ਧਰਮ ਵਿਚ ਦਖਲਅੰਦਾਜ਼ੀ ਕਰੇ।
ਇਸ ਮੌਕੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਮੂਬੀਨ ਫਾਰੂਕੀ ਨੇ ਕਿਹਾ ਕਿ ਕੋਮਨ ਸਿਵਲ ਕੋਡ ਲਾਗੂ ਕਰਨ ਦੀ ਆੜ ਵਿਚ ਸਰਕਾਰ ਮੁਸਲਮਾਨਾਂ ਦੇ ਪ੍ਰਸਨਲ ਲਾਅ (ਸ਼ਰੀਅਤ ਕਾਨੂੰਨ) ''ਤੇ ਸਿੱਧਾ ਹਮਲਾ ਕਰ ਰਹੀ ਹੈ ਅਤੇ ਭਾਰਤੀ ਸੰਵਿਧਾਨ ਮੁਤਾਬਕ ਮਿਲੇ ਮੁਸਲਮਾਨਾਂ ਦੇ ਹੱਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਮੁਸਲਮਾਨ ਭਾਈਚਾਰੇ ਨੇ ਧਾਰਮਿਕ ਆਜ਼ਾਦੀ ਦੀ ਮੰਗ ਕੀਤੀ ਹੈ।

Gurminder Singh

This news is Content Editor Gurminder Singh