ਕੈਂਚੀਆਂ ਅਤੇ ਸੂਏ ਮਾਰ ਕੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਬਚਾਉਣ ਆਏ ਸਾਥੀ 'ਤੇ ਵੀ ਹਮਲਾ

03/06/2021 3:01:00 PM

ਲੰਬੀ/ਮਲੋਟ (ਜੁਨੇਜਾ): ਅੱਜ ਸਵੇਰੇ ਲੰਬੀ ਥਾਣੇ ਦੇ ਪਿੰਡ ਬਣਵਾਲਾ ਅਨੂੰ ਕਾ ਵਿਖੇ ਦਿਨ-ਦਿਹਾੜੇ ਇਕ ਨੌਜਵਾਨ ਦਾ ਕੈਂਚੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿਚ ਮ੍ਰਿਤਕ ਦਾ ਇਕ ਹੋਰ ਸਾਥੀ ਜਖ਼ਮੀ ਹੋ ਗਿਆ ਹੈ ਜਿਸ ਨੂੰ ਲੰਬੀ ਦੇ ਮੁੱਢਲੇ ਸਿਹਤ ਕੇਂਦਰ ਵਿਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਝਗੜੇ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਲੰਬੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ਤਿੰਨ ਸਾਲ ਬਾਅਦ ਮਨੀਲਾ ਤੋਂ ਪਰਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ  

ਇਸ ਸਬੰਧੀ ਮ੍ਰਿਤਕ ਸਤਨਾਮ ਸਿੰਘ (22ਸਾਲ) ਦੇ ਪਿਤਾ ਅਤੇ ਪਿੰਡ ਦੇ ਚੌਂਕੀਦਾਰ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਕਿਸੇ ਰਜਿੰਸ਼ ਦੇ ਤਹਿਤ ਪਿੰਡ ਦੇ ਹੀ ਗੋਵਿੰਦਾ ਪੁੱਤਰ ਮੰਗਤ ਰਾਮ, ਉਸਦੇ ਪਿਤਾ, ਮਾਤਾ ਅਤੇ ਭਰਾ ਰਾਮ ਨਰਾਇਣ ਨੇ ਕੈਂਚੀਆਂ ਅਤੇ ਸੂਏ ਵਰਗੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸਦੇ ਜਵਾਨ ਪੁੱਤਰ ਕਤਲ ਕਰ ਦਿੱਤਾ। ਇਸ ਮੌਕੇ ਸਤਨਾਮ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਉਸਦੇ ਦੋਸਤ ਅਜੈਦੀਪ ਸਿੰਘ ਪੁੱਤਰ ਭੋਲਾ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ ਖੇਤੀ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ, ਪਿੰਡ ਸਿਰਸੜੀ ਦੇ ਨਾਇਬ ਸਿੰਘ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਿਰ, ਗਲੇ ਅਤੇ ਦਿਲ ਸਮੇਤ ਕਈ ਥਾਵਾਂ ਤੇ ਹਮਲੇ ਦੇ ਨਿਸ਼ਾਨ ਹਨ ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਜਦੋਂ ਲੰਬੀ ਥਾਣਾ ਦੇ ਮੁੱਖ ਅਫ਼ਸਰ ਚੰਦਰ ਸ਼ੇਖਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੋਵਿੰਦਾ ਪੁੱਤਰ ਮੰਗਤ ਰਾਮ ਜੋ ਨਾਈ ਦਾ ਕੰਮ ਕਰਦਾ ਹੈ ਨੇ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਅਤੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ ਨੌਦੀਪ ਕੌਰ ਦਾ ਪਿੰਡ ਪੁੱਜਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸੁਆਗਤ, ਸਾਂਝੇ ਸੰਘਰਸ਼ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna