ਮਾਮੂਲੀ ਤਕਰਾਰ ਤੋਂ ਬਾਅਦ ਜੀਜੇ ਵਲੋਂ ਸਾਲੇ ਦਾ ਕਤਲ

04/11/2020 6:00:45 PM

ਵਲਟੋਹਾ (ਬਲਜੀਤ ਸਿੰਘ): ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਆਸਲ ਉਤਾੜ ਵਿਖੇ ਭੱਠੇ ਤੇ ਕੰਮ ਕਰਨ ਵਾਲੇ ਇਕ ਮਜ਼ਦੂਰ ਨੇ ਆਪਣੇ ਹੀ ਸਾਲੇ ਦਾ ਕੈਂਚੀ ਕੈਂਚੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਕੋਵਿਡ-19: ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦਾ ਘਟਿਆ ਚੜ੍ਹਾਵਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਮੇਸ਼ ਸਿੰਘ ਪੁੱਤਰ ਦੇਸ ਰਾਜ ਵਾਸੀ ਪਿੰਡ ਬੂਹ ਜੋ ਕਿ ਸੁਖਚੈਨ ਸਿੰਘ ਪੁੱਤਰ ਛੱਬਾ ਸਿੰਘ ਵਾਸੀ ਮਹਿਦੀਪੁਰ ਜੋ ਕਿ ਆਪਸ ਵਿੱਚ ਸਾਲਾ ਭਣਵਾਈਆਂ ਸਨ ਤਾਂ ਬੀਤੀ ਰਾਤ ਇਨ੍ਹਾਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤਾਂ ਹਮੇਸ਼ ਰਾਜ ਨੇ ਸੁਖਚੈਨ ਸਿੰਘ ਦੇ ਸਿਰ ਵਿੱਚ ਕੈਂਚੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਛੱਬਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਮੇਸ਼ ਸਿੰਘ ਪੁੱਤਰ ਦੇਸ ਰਾਜ ਤੇ ਧਾਰਾ ਤਿੰਨ ਸੌ ਦੋ ਤਹਿਤ ਮੁਕੱਦਮਾ ਦਰਜ ਕਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਸ਼ਮਸ਼ਾਨਘਾਟ ਵੀ ਹੋ ਰਹੇ ਹਨ ਸੈਨੇਟਾਈਜ਼ਰ (ਵੀਡੀਓ)

Shyna

This news is Content Editor Shyna