ਆਟੋ ਚਾਲਕ ਨੇ ਨਹੀਂ ਕੀਤੀ ਖੁਦਕੁਸ਼ੀ, ਉਸ ਦਾ ਗਲਾ ਘੁੱਟ ਕੇ ਕੀਤਾ ਗਿਆ ਸੀ ਕਤਲ

07/26/2017 3:42:30 AM

ਲੁਧਿਆਣਾ(ਵਿਪਨ)-ਲੁਧਿਆਣਾ ਤੋਂ ਢੰਡਾਰੀ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਟਰੈਕ ਕੰਢੇ ਮਿਲੀ ਆਟੋ ਚਾਲਕ ਦੀ ਲਾਸ਼ ਅਤੇ ਉਸ ਦੀ ਜੇਬ 'ਚੋਂ ਮਿਲੇ ਖੁਦਕੁਸ਼ੀ ਨੋਟ ਕਾਰਨ ਰਾਜ ਦੀ ਰੇਲਵੇ ਪੁਲਸ ਵੱਲੋਂ ਧਾਰਾ 306 ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਪਰ ਥਾਣਾ ਮੁਖੀ ਵੱਲੋਂ ਮ੍ਰਿਤਕ ਦੇ ਗਲੇ 'ਤੇ ਪਏ ਨਿਸ਼ਾਨਾਂ ਕਾਰਨ ਕਤਲ ਦਾ ਸ਼ੱਕ ਜਤਾਇਆ ਗਿਆ ਸੀ, ਜੋ ਕਿ ਮ੍ਰਿਤਕ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸੱਚ ਵਿਚ ਬਦਲੀ ਹੋ ਗਿਆ ਹੈ। ਬੀਤੇ ਦਿਨੀਂ ਆਜ਼ਾਦ ਨਗਰ ਦੇ ਰਹਿਣ ਵਾਲੇ ਆਟੋ ਚਾਲਕ ਜਸਵਿੰਦਰ ਦੀ ਲਾਸ਼ ਰੇਲਵੇ ਟਰੈਕ ਦੇ ਕੰਢੇ ਪਈ ਮਿਲੀ ਸੀ। ਉਸ ਦੀ ਜੇਬ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਸੀ, ਜਿਸ ਵਿਚ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾ ਕੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਸੀ ਪਰ ਪੁਲਸ ਨੂੰ ਮ੍ਰਿਤਕ ਦੇ ਗਲੇ ਵਿਚ ਇਕ ਮਫਲਰ (ਪਰਨਾ) ਦੱਸਿਆ ਹੋਇਆ ਅਤੇ ਧੌਣ 'ਤੇ ਨਿਸ਼ਾਨ ਦਿਖਾਈ ਦਿੱਤੇ, ਜਿਸ 'ਤੇ ਜੀ. ਆਰ. ਪੀ. ਦੇ ਮੁਖੀ ਇੰਸ. ਕਰਨੈਲ ਸਿੰਘ ਵੱਲੋਂ ਮ੍ਰਿਤਕ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਗਿਆ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਰਨੈਲ ਸਿੰਘ ਦਾ ਸ਼ੱਕ ਉਦੋਂ ਸੱਚ ਵਿਚ ਬਦਲ ਗਿਆ, ਜਦੋਂ ਡਾਕਟਰਾਂ ਦੇ ਬੋਰਡ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਮ੍ਰਿਤਕ ਦੀ ਗਲਾ ਘੁੱਟਣ ਨਾਲ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ।
ਮਾਮਲਾ ਹੱਲ ਕਰਨ ਦੇ ਲਈ ਪੁਲਸ ਕਰੇਗੀ ਕਈ ਤੱਥਾਂ 'ਤੇ ਜਾਂਚ
ਆਟੋ ਚਾਲਕ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਸ ਨੂੰ ਕਈ ਤੱਥਾਂ 'ਤੇ ਜਾਂਚ ਕਰ ਕੇ ਕੁਝ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ, ਜਿਸ ਨਾਲ ਮਾਮਲਾ ਹੱਲ ਕੀਤਾ ਜਾ ਸਕੇ ਜਿਵੇਂ ਕਿ ਮ੍ਰਿਤਕ ਦਾ ਗਲਾ ਘੁੱਟ ਕੇ ਕਤਲ ਕਰ ਕੇ ਉਸ ਨੂੰ ਰੇਲਵੇ ਟਰੈਕ ਤੱਕ ਕਿਵੇਂ ਲਿਜਾਇਆ ਗਿਆ ਜਾਂ ਉਥੇ ਹੀ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਅਤੇ ਲਾਸ਼ ਨੂੰ ਟਰੇਨ ਦੇ ਅੱਗੇ ਸੁੱਟਿਆ ਗਿਆ।
 ਮ੍ਰਿਤਕ ਦੀ ਜੇਬ 'ਚੋਂ ਮਿਲਿਆ ਖੁਦਕੁਸ਼ੀ ਨੋਟ ਕਿਵੇਂ ਅਤੇ ਕਿਸ ਨੇ ਪਾਇਆ। ਮ੍ਰਿਤਕ ਦੀ ਜੇਬ ਤੋਂ ਮਿਲੇ ਸੁਸਾਈਡ ਨੋਟ ਵਿਚ ਲਿਖੇ ਨਾਮ ਬੌਬੀ, ਹੈਪੀ ਅਤੇ ਉਸ ਦੀ ਮਾਂ ਨੂੰ ਕੇਸ ਵਿਚ ਝੂਠਾ ਫਸਾਉਣ ਦੀ ਸਾਜ਼ਿਸ਼ ਸੀ। ਪੁਲਸ ਨੂੰ ਇਨ੍ਹਾਂ ਸਾਰੇ ਤੱਥਾਂ 'ਤੇ ਬਾਰੀਕੀ ਨਾਲ ਜਾਂਚ ਕਰਨੀ ਹੋਵੇਗੀ, ਜਿਸ ਨਾਲ ਕਿ ਕੇਸ ਵਿਚ ਸੱਚ ਸਾਹਮਣੇ ਆ ਸਕੇ।