ਅੰਮ੍ਰਿਤਸਰ : ਵੋਟਿੰਗ ਦੌਰਾਨ ਏ. ਡੀ. ਸੀ. ਦਾ ਛਾਪਾ, ਦਰਵਾਜ਼ੇ ਬੰਦ ਕਰ ਕੇ ਰੋਟੀ ਖਾ ਰਿਹਾ ਸੀ ਸਟਾਫ (ਤਸਵੀਰਾਂ)

12/18/2017 2:40:58 PM

ਅੰਮ੍ਰਿਤਸਰ, (ਨੀਰਜ)— ਪੰਜਾਬ ਦੇ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ 'ਚ ਨਗਰ ਨਿਗਮ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ 'ਚ ਬੂਥ ਅੰਦਰ ਤਾਇਨਾਤ ਸਟਾਫ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ।


ਅੰਮ੍ਰਿਤਸਰ ਦੇ ਵਾਰਡ ਨੰਬਰ-6 ਦੇ ਬੂਥ ਨੰ: 5 'ਚ ਐਡੀਸ਼ਨਲ ਡਿਪਟੀ ਕਮਿਸ਼ਨਰ (ਏ. ਡੀ. ਸੀ.) ਨੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਸਟਾਫ ਮੈਂਬਰ ਦਰਵਾਜ਼ੇ ਬੰਦ ਕਰ ਕੇ ਰੋਟੀ ਖਾ ਰਹੇ ਸਨ। ਮੌਕੇ 'ਤੇ ਕਾਰਵਾਈ ਕਰਦੇ ਹੋਏ ਵਾਰਡ ਨੰਬਰ-6 ਦੇ ਬੂਥ ਨੰਬਰ-5 'ਚ ਸਾਰੇ ਸਟਾਫ ਮੈਂਬਰਾਂ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਏ. ਡੀ. ਸੀ. ਨੇ ਦੱਸਿਆ ਕਿ ਚੋਣ ਕਮਿਸ਼ਨ ਕਿਸੇ ਵੀ ਕਰਮਚਾਰੀ ਨੂੰ ਖਾਣਾ ਖਾਣ ਤੋਂ ਨਹੀਂ ਰੋਕਦਾ ਪਰ ਵੋਟਿੰਗ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਪੋਲਿੰਗ ਸਟਾਫ ਦੇ ਕੁਝ ਮੈਂਬਰਾਂ ਨੂੰ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਸੀ ਅਤੇ ਦੂਜੇ ਮੈਂਬਰਾਂ ਨੂੰ ਡਿਊਟੀ ਦੇਣੀ ਚਾਹੀਦੀ ਸੀ।