ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਦੇ ਲਈ ਲਾਗੂ ਹੋਵੇਗਾ ਨਵਾਂ ਪੈਟਰਨ

12/22/2019 12:41:22 PM

ਲੁਧਿਆਣਾ (ਹਿਤੇਸ਼): ਨਗਰ ਨਿਗਮ ਵੱਲੋਂ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਦੇ ਲਈ ਨਵਾਂ ਪੈਟਰਨ ਲਾਗੂ ਕੀਤਾ ਗਿਆ ਹੈ, ਜਿਸ 'ਚ 3 ਕੈਟਾਗਰੀ ਦੇ ਹਿਸਾਬ ਨਾਲ ਇਕਮੁਸ਼ਤ ਫੀਸ ਲੱਗੇਗੀ। ਇਸ ਮਾਮਲੇ 'ਚ ਨਗਰ ਨਿਗਮ ਵੱਲੋਂ ਸ਼ਰਾਬ ਦੇ ਠੇਕੇ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਦੇ ਦੋਸ਼ 'ਚ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਰਿਕਾਰਡ ਦੀ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਕਈ ਠੇਕੇਦਾਰਾਂ ਵੱਲੋਂ ਦੁਕਾਨ ਹੋਣ ਦਾ ਦਾਅਵਾ ਕਰਦੇ ਹੋਏ ਸੈਲਫ ਕਮਰਸ਼ੀਅਲ ਦੇ ਆਧਾਰ 'ਤੇ ਪ੍ਰਾਪਰਟੀ ਟੈਕਸ ਦੀ ਰਿਟਰਨ ਜਮ੍ਹਾ ਕਰਵਾਉਣ ਦਾ ਖੁਲਾਸਾ ਹੋਇਆ, ਜਿਸ ਮੱਦੇਨਜ਼ਰ ਨਗਰ ਵੱਲੋਂ 100 ਫੀਸਦੀ ਪੈਨਲਟੀ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਡਿਮਾਂਡ ਕੀਤੀ ਜਾ ਰਹੀ ਹੈ।

ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਠੇਕੇਦਾਰ ਵੱਲੋਂ ਸ਼ਰਾਬ ਦੀ ਦੁਕਾਨਾਂ 'ਤੇ ਇਕਮੁਸ਼ਤ ਪ੍ਰਾਪਰਟੀ ਟੈਕਸ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੁੱਦੇ 'ਤੇ ਠੇਕੇਦਾਰਾਂ ਦੀ ਮੇਅਰ-ਕਮਿਸ਼ਨਰ ਅਤੇ ਨਗਰ ਨਿਗਮ ਦੇ ਬਾਕੀ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਜਿਸ ਦੌਰਾਨ ਮੌਜੂਦਾ ਸਮੇਂ 'ਚ ਚਲ ਰਹੀਆਂ ਤਿੰਨ ਕੈਟਾਗਰੀਆਂ ਦੇ ਆਧਾਰ 'ਤੇ ਬਣਾਏ ਪ੍ਰਸਤਾਵ ਮੁਤਾਬਿਕ ਸ਼ਰਾਬ ਦੇ ਠੇਕਿਆਂ ਤੋਂ ਇਕਮੁਸ਼ਤ ਪ੍ਰਾਪਰਟੀ ਟੈਕਸ ਵਸੂਲਣ ਲਈ ਨਵਾਂ ਪੈਟਰਨ ਲਾਗੂ ਕਰਨ ਦੀ ਮੇਅਰ ਬਲਕਾਰ ਸੰਧੂ ਵੱਲੋਂ ਸ਼ਨੀਵਾਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਇਕ ਕਰੋੜ ਦਾ ਰੈਵੇਨਿਊ ਆਉਣ ਦੀ ਸੰਭਾਵਨਾ
ਨਗਰ ਨਿਗਮ ਅਧਿਕਾਰੀਆਂ ਮੁਤਾਬਿਕ ਸ਼ਰਾਬ ਦੇ ਠੇਕਿਆਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਦਾ ਨਵਾਂ ਪੈਟਰਨ ਲਾਗੂ ਹੋਣ ਤੋਂ ਬਾਅਦ ਇਕ ਕਰੋੜ ਦਾ ਰੁਕਿਆ ਹੋਇਆ ਰੈਵੇਨਿਊ ਆਉਣ ਦੀ ਸੰਭਾਵਨਾ ਹੈ। ਇਹ ਅੰਕੜਾ 400 ਦੁਕਾਨਾਂ ਦੀ ਔਸਤ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਤੋਂ ਪੈਡਿੰਗ ਪ੍ਰਾਪਰਟੀ ਟੈਕਸ ਵਸੂਲੀ ਇਸ ਪੈਟਰਨ ਨੂੰ ਆਧਾਰ ਬਣਾ ਕੇ ਕੀਤੀ ਜਾਏਗੀ

ਐੱਫ. ਐਂਡ ਸੀ. ਸੀ. ਅਤੇ ਜਨਰਲ ਹਾਊਸ ਦੀ ਲਈ ਜਾਏਗੀ ਮਨਜ਼ੂਰੀ
ਸਰਕਾਰ ਵੱਲੋਂ ਜਾਰੀ ਕੀਤੀ ਗਈ ਗਾਈਡਲਾਈਨ ਦੇ ਮੁਤਾਬਿਕ ਲੈਂਡ ਯੂਜ਼, ਕਵਰੇਜ ਏਰੀਆ ਜਾਂ ਕਿਰਾਏ ਦੇ ਆਧਾਰ 'ਤੇ ਹੀ ਪ੍ਰਾਪਰਟੀ ਟੈਕਸ ਦੀ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ। ਜਿੱਥੇ ਤੱਕ ਸ਼ਰਾਬ ਦੇ ਠੇਕੇਦਾਰ ਤੋਂ ਇਕਮੁਸ਼ਤ ਪ੍ਰਾਪਰਟੀ ਟੈਕਸ ਵਸੂਲਣ ਦਾ ਪੈਟਰਨ ਲਾਗੂ ਕਰਨ ਦਾ ਸਵਾਲ ਹੈ, ਉਨ੍ਹਾਂ ਦੇ ਲਈ ਪਹਿਲਾਂ ਐੱਫ. ਐਂਡ ਸੀ. ਸੀ. ਅਤੇ ਜਨਰਲ ਹਾਊਸ ਦੀ ਮਨਜ਼ੂਰੀ ਲਈ ਜਾਏਗੀ।

ਇਸ ਤਰ੍ਹਾਂ ਹੋਵੇਗੀ ਵਸੂਲੀ
ਕੈਟਾਗਰੀ 1.45 ਹਜ਼ਾਰ
ਕੈਟਾਗਰੀ 2.35 ਹਜ਼ਾਰ
ਕੈਟਾਗਰੀ 3.15 ਹਜ਼ਾਰ

Shyna

This news is Content Editor Shyna