ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)

07/15/2022 9:41:59 AM

ਮੁੱਲਾਂਪੁਰ ਦਾਖਾ (ਕਾਲੀਆ) : ਜੇਕਰ ਮਾਸੂਮ ਬੱਚੇ ਦੇ ਕੋਈ ਕੰਡਾ ਵੀ ਚੁੱਭ ਜਾਵੇ ਤਾਂ ਮਾਂ ਦਾ ਕਲੇਜਾ ਬਾਹਰ ਨਿਕਲ ਆਉਂਦਾ ਹੈ ਪਰ ਇਸ ਦੇ ਉਲਟ ਪਿੰਡ ਹਸਨਪੁਰ ਵਿਖੇ ਇੱਕ ਮਮਤਾ ਦੀ ਮੂਰਤ ਮਾਂ ਨੇ ਆਪਣੇ ਜਿਗਰ ਦੇ ਟੋਟੇ 4 ਸਾਲਾ ਮਾਸੂਮ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੇ ਦੀ ਲਾਸ਼ ਨੂੰ ਪਿੰਡ ਭਨੋਹੜ ਦੇ ਛੱਪੜ 'ਚ ਸੁੱਟ ਦਿੱਤਾ। ਮੌਕੇ ’ਤੇ ਥਾਣਾ ਦਾਖਾ ਦੀ ਪੁਲਸ ਨੇ ਲਾਸ਼ ਨੂੰ ਕੱਢਵਾਇਆ ਤੇ ਔਰਤ ਨੂੰ ਹਿਰਾਸਤ 'ਚ ਲੈ ਲਿਆ। ਥਾਣਾ ਦਾਖਾ ਦੇ ਮੁਖੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਇਤਲਾਹ ਮਿਲੀ ਸੀ ਕਿ ਪਿੰਡ ਭਨੋਹੜ ਵਿਖੇ ਇੱਕ ਔਰਤ ਨੂੰ ਲੋਕਾਂ ਨੇ ਜ਼ਬਰੀ ਬੰਨ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਦਾ ਦਿਹਾਂਤ

ਉਸ ਨੂੰ ਛੁਡਵਾਉਣ ਲਈ ਮੌਕੇ 'ਤੇ ਮੁਲਾਜ਼ਮ ਪੁੱਜੇ ਪਰ ਮਾਮਲਾ ਕੁੱਝ ਹੋਰ ਹੀ ਨਿਕਲ ਕੇ ਸਾਹਮਣੇ ਆਇਆ। ਪਿੰਡ ਹਸਨਪੁਰ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਰਹਿ ਰਿਹਾ ਪਰਵਾਸੀ ਮਜ਼ਦੂਰ ਸ਼ਾਮ ਲਾਲ ਪਿੰਡ ਅੰਦਰ ਹੀ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ। ਉਸ ਦਾ 4 ਸਾਲਾ ਪੁੱਤਰ ਕਾਲੂ ਬੀਤੇ ਦਿਨ ਤੋਂ ਗੁੰਮ ਹੈ। ਉਸ ਦੀ ਪਿੰਡ ਵਾਸੀਆਂ ਨੇ ਇੱਧਰ-ਉੱਧਰ ਕਾਫੀ ਭਾਲ ਕੀਤੀ ਪਰ ਕੁੱਝ ਥਹੁ ਪਤਾ ਹੱਥ ਨਾ ਲੱਗਾ। ਉਧਰ ਪਿੰਡ ਵਾਸੀਆਂ ਨੇ ਪਿੰਡ ਭਨੋਹੜ ਤੇ ਹਸਨਪੁਰ ਵਿਖੇ ਘਰਾਂ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਬਬੀਤਾ ਆਪਣੇ ਪੁੱਤਰ ਕਾਲੂ ਨੂੰ ਲੈ ਕੇ ਜਾ ਰਹੀ ਹੈ।

ਇਹ ਵੀ ਪੜ੍ਹੋ : ਗੁੱਸੇ 'ਚ ਆਏ ਲੋਕਾਂ ਨੇ ਮੋਹਾਲੀ ਦੇ TDI ਦਫ਼ਤਰ 'ਚ ਬਾਲਟੀਆਂ ਭਰ-ਭਰ ਸੁੱਟਿਆ ਗਟਰ ਵਾਲਾ ਪਾਣੀ, ਦੇਖੋ ਵੀਡੀਓ

ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਔਰਤ ਦੇ ਪਹਿਲਾ ਵੀ ਦੋ ਬੱਚੇ ਲਾਪਤਾ ਹਨ। ਇਸ ਤੋਂ ਸ਼ੱਕ ਹੋ ਗਿਆ ਹੋ ਗਿਆ ਅਤੇ ਲੋਕਾਂ ਨੇ ਉਸ ਔਰਤ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਜਦ ਪੁੱਛਿਆਂ ਤਾਂ ਉਹ ਟਾਲ-ਮਟੋਲ ਕਰਨ ਲੱਗੀ। ਜਦੋਂ ਪੁਲਸ ਨੇ ਥੋੜ੍ਹਾ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਪੁਲਸ ਕੋਲ ਉਕਤ ਔਰਤ ਮੰਨੀ ਕਿ ਉਸ ਨੇ ਆਪਣੇ ਪੁੱਤਰ ਨੂੰ ਮਾਰ ਕੇ ਲਾਸ਼ ਨੂੰ ਬੋਰੀ 'ਚ ਪਾ ਕੇ ਛੱਪੜ 'ਚ ਸੁੱਟ ਦਿੱਤਾ। ਪੁਲਸ ਨੇ ਜਦੋਂ ਛੱਪੜ ਕੋਲ ਜਾ ਕੇ ਦੇਖਿਆ ਤਾਂ ਇੱਕ ਬੋਰੀ ਛੱਪੜ 'ਚ ਤੈਰ ਰਹੀ ਸੀ, ਜੇ. ਸੀ. ਬੀ ਮਸ਼ੀਨ ਨਾਲ ਜਦੋਂ ਬੋਰੀ ਨੂੰ ਬਾਹਰ ਕੱਢਿਆ ਤਾਂ ਵਿੱਚੋਂ ਕਾਲੂ ਦੀ ਲਾਸ਼ ਨਿਕਲੀ। ਲਾਸ਼ ਨੂੰ ਕਬਜੇ 'ਚ ਲੈ ਕੇ ਪੁਲਸ ਨੇ ਉਕਤ ਔਰਤ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਬਿਨਾਂ ਦੱਸੇ ਇਲਾਕੇ 'ਚ ਸਰਚ ਕਰਨ ਗਈ ACP ਨੂੰ 'ਆਪ' ਵਿਧਾਇਕਾ ਨੇ ਪੁੱਛਿਆ ਸਵਾਲ, ਵੀਡੀਓ ਵਾਇਰਲ

ਕੀ ਕਿਹਾ ਗੁਰਪ੍ਰੀਤ ਸਿੰਘ ਨੇ
ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਇਸ ਔਰਤ ਨੂੰ ਹੈਪੂਟੇਸਟ ਦੀ ਬਿਮਾਰੀ ਹੈ, ਜਿਸ ਦੀ ਦਵਾਈ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਚੱਲ ਰਹੀ ਸੀ। ਡੇਢ ਕੁ ਸਾਲ ਤੋਂ ਇਸ ਦੇ ਪਤੀ ਸ਼ਾਮ ਲਾਲ ਨੇ ਦਵਾਈ ਨਹੀਂ ਲੈ ਕੇ ਦਿੱਤੀ, ਜਿਸ ਕਰਕੇ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita