ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਬਣੇ ਮੁਕਤਸਰ ਨਗਰ ਕੌਂਸਲ ਦੇ ਪ੍ਰਧਾਨ

04/20/2021 2:52:03 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਚੋਣ ਅੱਜ ਨੇਪਰੇ ਚੜ੍ਹ ਗਈ। ਕੌਂਸਲ ਦੇ 31 ਕੌਂਸਲਰਾਂ ’ਚੋਂ ਮੀਟਿੰਗ ’ਚ 17 ਕਾਂਗਰਸੀ ਕੌਂਸਲਰ ਹਾਜ਼ਰ ਹੋਏ। ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਜਪਾ ਦਾ ਇਕ ਅਤੇ ਆਜ਼ਾਦ ਇਕ ਕੌਂਸਲਰ ਗੈਰ ਹਾਜ਼ਰ ਰਹੇ। ਮੀਟਿੰਗ ਦੌਰਾਨ ਵਾਰਡ ਨੰਬਰ 24 ਤੋਂ ਕੌਂਸਲਰ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੂੰ ਪ੍ਰਧਾਨ ਅਤੇ ਵਾਰਡ ਨੰਬਰ 12 ਤੋਂ ਕੌਂਸਲਰ ਜਸਵਿੰਦਰ ਸਿੰਘ ਮਿੰਟੂ ਕੰਗ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।

ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਦੀ ਅਗਵਾਈ ਵਿਚ ਪਹਿਲਾਂ ਕੈਨਾਲ ਰੈਸਟ ਹਾਊਸ ’ਚ ਮੀਟਿੰਗ ਹੋਈ ਅਤੇ ਫਿਰ ਇਕ ਹੀ ਬਸ ਤੇ ਸਮੂਹ ਕਾਂਗਰਸੀ ਕੌਂਸਲਰਾਂ ਨੂੰ ਨਗਰ ਕੌਂਸਲ ਵਿਖੇ ਲਿਆਂਦਾ ਗਿਆ। ਇਸ ਮੌਕੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਇੰਚਾਰਜ ਕਰਨ ਕੌਰ ਬਰਾੜ ਵੀ ਹਾਜ਼ਰ ਰਹੇ। ਨਵ-ਨਿਯੁਕਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਨੇ ਸ਼ਹਿਰ ਦੇ ਬਿਨਾ ਕਿਸੇ ਭੇਦਭਾਵ ਪੂਰਨ ਵਿਕਾਸ ਦਾ ਵਾਅਦਾ ਕੀਤਾ।

Gurminder Singh

This news is Content Editor Gurminder Singh