ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਭਿੰਡਰ ਕਲਾਂ ਦੇ ਕਿਸਾਨ ਦੀ ਮੌਤ

12/15/2020 8:37:35 PM

ਮੋਗਾ (ਵਿਪਨ) : ਪਿੰਡ ਭਿੰਡਰ ਕਲਾਂ ਦੇ ਮੱਖਣ ਖ਼ਾਨ (45) ਦੀ ਸੋਮਵਾਰ ਨੂੰ ਸਿੰਘੂ ਬਾਡਰ 'ਤੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਮੱਖਣ ਖਾਨ ਕੋਲ ਜ਼ਮੀਨ ਤਾਂ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਸੋਮਵਾਰ ਨੂੰ ਕਿਸਾਨਾਂ ਦੀ ਹੜਤਾਲ ਵਿਚ ਹਿੱਸਾ ਲੈਣ ਸਮੇਂ ਜਦੋਂ ਸਟੇਜ 'ਤੇ ਬੁਲਾਰਾ ਬੋਲ ਰਿਹਾ ਸੀ ਤਾਂ ਸਟੇਜ ਦੇ ਇਕ ਪਾਸੇ ਖੜ੍ਹੇ ਮੱਖਣ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੱਖਣ ਖ਼ਾਨ ਦੀ ਮ੍ਰਿਤਕ ਦੇਹ ਨੂੰ ਬਾਅਦ ਵਿਚ ਸੋਨੀਪਤ ਦੇ ਹਸਪਤਾਲ ਵਿਚ ਲਿਜਾਇਆ ਗਿਆ। ਗ਼ਰੀਬ ਪਰਿਵਾਰ ਨਾਲ ਸੰਬੰਧਤ ਮੱਖਣ ਖ਼ਾਨ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮਾੜੀ ਖ਼ਬਰ, ਭਿਆਨਕ ਹਾਦਸੇ 'ਚ ਦੋ ਕਿਸਾਨਾਂ ਦੀ ਮੌਤ

ਪਿੰਡ ਭਿੰਡਰ ਕਲਾਂ ਦੇ ਸਰਪੰਚ ਜਗਸੀਰ ਸਿੰਘ ਸਿਰਾ ਨੇ ਕਿਹਾ ਕਿ ਮੱਖਣ ਖ਼ਾਨ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੈ। ਉਹ ਕੁਝ ਦਿਨ ਘਰ 'ਚ ਰਹਿਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਦਿੱਲੀ ਦੇ ਸਿੰਘੂ ਬਾਰਡਰ 'ਤੇ ਧਰਨੇ ਵਿਚ ਚਲਾ ਗਿਆ ਸੀ। ਜਿਸ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਬਹੁਤ ਗ਼ਰੀਬ ਹੈ। ਇਸ ਲਈ ਸਰਕਾਰ ਨੂੰ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਦੇ ਨਾਲ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਭਾਜਪਾ 'ਚ ਲਵਾਈ ਅਸਤੀਫ਼ਿਆਂ ਦੀ ਝੜੀ, ਲੱਗਾ ਇਕ ਹੋਰ ਵੱਡਾ ਝਟਕਾ

ਨੋਟ : ਖੇਤੀ ਕਾਨੂੰਨ 'ਤੇ ਕੇਂਦਰ ਦੇ ਅੜੀਅਲ ਰਵੱਈਏ 'ਤੇ ਕੀ ਹੈ ਤੁਹਾਡੀ ਰਾਇ?

Gurminder Singh

This news is Content Editor Gurminder Singh