3 ਮਹੀਨਿਆਂ ਦੇ ਜੁੜਵਾ ਬੱਚਿਆਂ ਦੀ ਮਾਂ ਵੱਲੋਂ ਆਤਮਹੱਤਿਆ, ਡੇਢ ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ

08/01/2021 9:15:32 PM

ਸਮਾਣਾ(ਦਰਦ,ਅਸ਼ੋਕ)- ਸਦਰ ਪੁਲਸ ਅਧੀਨ ਪੈਂਦੇ ਪਿੰਡ ਗੁਰਦਿਆਲਪੁਰਾ ’ਚ ਡੇਢ ਸਾਲ ਪਹਿਲਾਂ ਵਿਆਹੀ 3 ਮਹੀਨਿਆਂ ਦੇ 2 ਜੁੜਵਾ ਬੱਚਿਆਂ ਦੀ ਮਾਂ ਵੱਲੋਂ ਭੇਦਭਰੀ ਹਾਲਤ ’ਚ ਫਾਹਾ ਲੈ ਕੇ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿਥੇ 3 ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ।

ਇਹ ਵੀ ਪੜ੍ਹੋ- ਕਿਸਾਨਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਵਾਲੇ ਫਲੈਕਸ ਫਾੜ ਕੇ ਕੀਤੇ ਲੀਰੋ-ਲੀਰ
ਐੱਸ. ਐੱਚ. ਓ. ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਜਾਂਚ ਅਧਿਕਾਰੀ ਸਬੰਧਤ ਪੁਲਸ ਚੌਕੀ ਮਵੀਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨਿਰਮਲ ਕੌਰ (23) ਦੇ ਪਿਤਾ ਲੱਖਾ ਸਿੰਘ ਨਿਵਾਸੀ ਪਿੰਡ ਪੱਕੀ ਪਸੋਲ (ਜ਼ਿਲ੍ਹਾ ਕੈਥਲ,ਹਰਿਆਣਾ) ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਨ੍ਹਾਂ ਆਪਣੀ ਬੇਟੀ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਗੁਰਦਿਆਲਪੁਰਾ ਨਿਵਾਸੀ ਹਰਦੀਪ ਸਿੰਘ ਨਾਲ ਕੀਤਾ ਸੀ, ਜੋ ਉਨ੍ਹਾਂ ਦਾ ਪ੍ਰੇਮ ਵਿਆਹ ਸੀ।

ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ

ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ। ਹਰਦੀਪ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੀਮਾਰ ਵੀ ਰਹਿੰਦਾ ਸੀ। ਉਨ੍ਹਾਂ ਦੀ ਬੇਟੀ ਦੇ ਰੋਕਣ ਦੇ ਬਾਵਜੂਦ ਪਤੀ ਵੱਲੋਂ ਸ਼ਰਾਬ ਪੀਣ ਤੋਂ ਨਾ ਹਟਣ ਕਾਰਨ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਬੀਤੀ ਰਾਤ ਵੀ ਉਹ ਸ਼ਰਾਬ ਪੀ ਕੇ ਆਇਆ ਅਤੇ ਆਪਣੇ ਕਮਰੇ ’ਚ ਸੌਂ ਗਿਆ ਸੀ। ਰਾਤ ਸਮੇਂ ਅੱਖ ਖੁੱਲ੍ਹਣ ’ਤੇ ਉਸ ਨੇ ਨਿਰਮਲ ਕੌਰ ਨੂੰ ਛੱਤ ਨਾਲ ਫਾਹਾ ਲੱਗਾ ਹੋਇਆ ਵੇਖਿਆ ਤਾਂ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਪਿਤਾ ਵੱਲੋਂ ਦਰਜ ਕਰਵਾਏ ਬਿਆਨ ਦੇ ਅਧਾਰ ’ਤੇ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਸਮਾਣਾ ’ਚ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

Bharat Thapa

This news is Content Editor Bharat Thapa