ਕਪੂਰਥਲਾ ''ਚ ਜ਼ਿਆਦਾਤਰ ਸੜਕਾਂ ਦਾ ਬੇਹੱਦ ਬੁਰਾ ਹਾਲ : ਢੱਪਈ

08/24/2017 3:13:20 AM

ਕਪੂਰਥਲਾ,  (ਸੇਖੜੀ)- ਕਪੂਰਥਲਾ 'ਚ ਜ਼ਿਆਦਾਤਰ ਸੜਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਲੋਕਾਂ ਦਾ ਪੈਦਲ ਤੇ ਵ੍ਹੀਕਲਾਂ 'ਤੇ ਚੱਲਣਾ ਵੀ ਬੇਹੱਦ ਮੁਸ਼ਕਲ ਹੋ ਚੁੱਕਾ ਹੈ। ਸੀਨੀਅਰ ਅਕਾਲੀ ਨੇਤਾ ਦਵਿੰਦਰ ਸਿੰਘ ਢੱਪਈ ਨੇ ਦੱਸਿਆ ਕਿ ਕਪੂਰਥਲਾ ਵਿਚ ਸੜਕਾਂ ਦੀ ਮੌਜੂਦਾ ਹਾਲਤ ਸਰਕਾਰ ਦੀ ਤਰਸਯੋਗ ਮਾਲੀ ਹਾਲਤ ਖੁਲ੍ਹੇਆਮ ਬਿਆਨ ਕਰ ਰਹੀ ਹੈ। 
ਉਨ੍ਹਾਂ ਦੱਸਿਆ ਕਿ ਫਾਟਕ ਦੇ ਆਸ-ਪਾਸ ਕਾਲਾ ਸੰਘਿਆਂ ਰੋਡ, ਮਾਲ ਰੋਡ, ਸੁਭਾਨਪੁਰ ਰੋਡ, ਸੁਭਾਸ਼ ਪੈਲੇਸ ਵਾਲੀ ਬਾਈਪਾਸ ਰੋਡ, ਜਲੋਖਾਨਾ ਚੌਕ, ਬਾਨੀਆ ਬਾਜ਼ਾਰ ਰੋਡ, ਸਰਾਫਾ ਬਾਜ਼ਾਰ, ਅੰਮ੍ਰਿਤ ਬਾਜ਼ਾਰ ਤੇ ਹੋਰ ਕਈ ਸੜਕਾਂ ਦਾ ਹਾਲ ਬੇਹੱਦ ਮਾੜਾ ਹੈ। ਸ਼ਹਿਰ 'ਚ ਥਾਂ-ਥਾਂ 'ਤੇ ਕੂੜੇ ਦੇ ਢੇਰ ਤੇ ਸੀਵਰੇਜ ਸਿਸਟਮ ਦੇ ਮਾੜੇ ਹਾਲ ਕਾਰਨ ਲੋਕ ਬੇਹੱਦ ਦੁਖੀ ਤੇ ਪ੍ਰੇਸ਼ਾਨ ਹਨ।
ਦਵਿੰਦਰ ਸਿੰਘ ਢੱਪਈ ਨੇ ਦੱਸਿਆ ਕਿ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਬੜੀਆਂ ਉਮੀਦਾਂ ਸਨ, ਜੋ ਹੱਥ 'ਚੋਂ ਰੇਤ ਵਾਂਗ ਤਿਲਕ ਰਹੀਆਂ ਹਨ। ਇਸ ਸਬੰਧੀ ਨਗਰ ਪਾਲਿਕਾ ਦੇ ਈ. ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਜਲਦ ਹੀ ਸਰਕਾਰ ਕੋਲੋਂ ਸੜਕਾਂ ਲਈ ਫੰਡ ਆ ਰਹੇ ਹਨ। ਸਾਰੀਆਂ ਸੜਕਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਦਰ ਬਾਜ਼ਾਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜੋ ਇਕ-ਦੋ ਦਿਨਾਂ ਵਿਚ ਪੂਰਾ ਹੋ ਜਾਵੇਗਾ।