ਰਮਜ਼ਾਨ ਦਾ ਮਹੀਨਾ ਸਾਰੀ ਇਨਸਾਨੀਅਤ ਲਈ ਰਹਿਮਤ ਦਾ ਹੈ : ਡੀ. ਸੀ.

06/18/2017 4:18:44 PM

ਕਪੂਰਥਲਾ (ਗੁਰਵਿੰਦਰ ਕੌਰ)-ਜਾਮਾ ਮਸਜਿਦ ਬੀਬੀ ਪੀਰੋਵਾਲੀ ਅੰਮ੍ਰਿਤਸਰ ਰੋਡ ਕਪੂਰਥਲਾ ਵਿਖੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਸ਼ੋਕ ਸੱਭਰਵਾਲ ਵਲੋਂ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਰਮਜ਼ਾਨ ਦਾ ਮਹੀਨਾ ਸਾਰੀ ਇਨਸਾਨੀਅਤ ਲਈ ਰਹਿਮਤ ਦਾ ਹੈ, ਇਸ 'ਚ 30 ਦਿਨ ਇਨਸਾਨ ਭੁੱਖਾ ਪਿਆਸਾ ਰਹਿ ਕੇ ਆਪਣੇ ਈਸ਼ਵਰ ਨੂੰ ਪ੍ਰਾਥਨਾ ਕਰਦਾ ਹੈ। ਵਰਤ ਦਾ ਰੱਖਣਾ ਮਨੁੱਖ ਦੇ ਸਰੀਰ ਦੇ ਸੰਪੂਰਨ ਅੰਗਾਂ ਦਾ ਵਿਆਮ ਹੈ, ਜਿਸ 'ਚ ਮਨੁੱਖ ਨੂੰ ਬਹੁਤ ਲਾਭ ਪਹੁੰਚਦਾ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਧਰਮ ਦੇ ਲੋਕਾਂ ਨੂੰ ਮਿਲ-ਜੁਲ ਕੇ ਭਾਈਚਾਰੇ ਦੇ ਨਾਲ ਰਹਿਣ ਤੇ ਦੇਸ਼ ਦੇ ਵਿਕਾਸ ਤੇ ਉੱਨਤੀ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਮੁਹੰਮਦ ਅਮਾਨੁਉੱਲਾ ਮੌਜਾਹਰੀ ਨੇ ਇਸ ਪਵਿੱਤਰ ਰਮਜ਼ਾਨ ਦੇ ਵਰਤ ਦੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕਾਂਗਰਸ ਨੇਤਾ ਪਵਨ ਸੂਦ ਨੇ ਵੀ ਰਮਜ਼ਾਨ ਦੇ ਮਹੱਤਵ ਸਬੰਧੀ ਦੱਸਿਆ।