ਰੇਲਵੇ ਟਰੈਕ 'ਤੇ ਪਾਣੀ ਭਰ ਜਾਣ ਕਾਰਨ ਗੱਡੀਆਂ ਰੱਦ, ਸੈਂਕੜੇ ਲੋਕ ਪਰੇਸ਼ਾਨ (ਤਸਵੀਰਾਂ)

08/19/2019 11:32:45 AM

ਮੋਰਿੰਡਾ (ਅਮਰਜੀਤ) - ਇਲਾਕੇ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮੋਰਿੰਡਾ-ਨੰਗਲ ਰੇਲਵੇ ਲਾਈਨ ਦੀਆਂ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਪਾਣੀ ਭਰਨ ਕਾਰਨ ਰੇਲਵੇ ਵਲੋਂ ਜਨ ਸ਼ਤਾਬਦੀ ਸਣੇ ਨੰਗਲ ਵਾਇਆ ਮੋਰਿੰਡਾ ਜਾਣ ਵਾਲੀਆਂ ਸਾਰੀਆਂ ਪਸੈਂਜਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਮੋਰਿੰਡਾ ਰੇਲਵੇ ਸਟੇਸ਼ਨ ਤੋਂ ਬਹੁਤ ਸਾਰੀਆਂ ਸਵਾਰੀਆਂ ਨੂੰ ਵਾਪਸ ਘਰਾਂ ਨੂੰ ਪਰਤਣਾ ਪਿਆ। ਜਾਣਕਾਰੀ ਅਨੁਸਾਰ ਮੋਰਿੰਡਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾਂ ਕਰੀਬ ਇਕ ਹਜ਼ਾਰ ਸਵਾਰੀਆਂ ਦਾ ਆਉਣਾ-ਜਾਣਾ ਹੁੰਦਾ ਹੈ, ਜੋ ਅੱਜ ਬੰਦ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਮਾਸਟਰ ਵਿਪਨ ਕੁਮਾਰ ਨੇ ਕਿਹਾ ਕਿ ਰੇਲਵੇ ਟਰੈਕ 'ਤੇ ਕੁਝ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਸਵੇਰੇ ਪੌਣੇ 7 ਵਜੇ ਤੋਂ ਸਾਰੀਆਂ ਪਸੈਂਜਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਥਰਮਲ ਪਲਾਂਟ ਦੀ ਮਹੱਤਤਾ ਨੂੰ ਦੇਖਦੇ ਹੋਏ ਕੋਇਲੇ ਵਾਲੀਆਂ ਮਾਲ ਗੱਡੀਆਂ ਜਾਰੀ ਰੱਖੀਆਂ ਗਈਆਂ, ਜੋ ਰੇਲਵੇ ਟਰੈਕ 'ਤੇ ਨਾਜਕ ਥਾਵਾਂ 'ਤੇ ਹੌਲੀ ਹੋਕੇ ਨਿਕਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਮੋਰਿੰਡਾ ਰੇਲਵੇ ਸਟੇਸ਼ਨ ਤੋਂ ਰੋਜ਼ਾਨਾਂ 8 ਸੌ ਤੋਂ ਲੈ ਕੇ 9 ਸੌ ਸਵਾਰੀਆਂ ਇੱਧਰ-ਉੱਧਰ ਆਉਂਦੀਆਂ ਜਾਂਦੀਆਂ ਹਨ, ਜੋ ਗੱਡੀਆਂ ਰੱਦ ਹੋਣ ਕਾਰਨ ਪਰੇਸ਼ਾਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰੇਲਵੇ ਟਰੈਕ ਤੋਂ ਪਾਣੀ ਨਹੀਂ ਉਤਰਦਾ ਅਤੇ ਉੱਚ ਅਧਿਕਾਰੀਆਂ ਵਲੋਂ ਕੋਈ ਹੁਕਮ ਨਹੀਂ ਆਉਂਦਾ, ਉਸ ਸਮੇਂ ਤੱਕ ਗੱਡੀਆਂ ਰੱਦ ਰਹਿਣਗੀਆਂ।

rajwinder kaur

This news is Content Editor rajwinder kaur