ਹੋਲਾ-ਮਹੱਲਾ ਦੌਰਾਨ ਲੱਖਾਂ ਸੈਲਾਨੀਆਂ ਨੇ ਕੀਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ, ਇਹ ਥਾਵਾਂ ਬਣੀਆਂ ਖਿੱਚ ਦਾ ਕੇਂਦਰ

03/11/2023 7:40:35 PM

ਸ੍ਰੀ ਅਨੰਦਪੁਰ ਸਾਹਿਬ (ਬਲਬੀਰ ਸੰਧੂ) : ਹੋਲਾ-ਮਹੱਲਾ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਵੱਡੀ ਗਿਣਤੀ ਸ਼ਰਧਾਲੂਆਂ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਅਤੇ ਸੈਰ-ਸਪਾਟਾ ਵਿਭਾਗ ਦੇ ਪ੍ਰੋਜੈਕਟ ਵਿਸ਼ੇ ਆਕਰਸ਼ਨ ਦਾ ਕੇਂਦਰ ਰਹੇ। ਇਸ ਵਾਰ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਪੰਜ ਪਿਆਰਾ ਪਾਰਕ, ਕਰਾਫਟ ਮੇਲਾ, ਰੌਸ਼ਨਾਏ ਸਵਾਗਤੀ ਗੇਟ, ਮਾਤਾ ਸ਼੍ਰੀ ਨੈਣਾ ਦੇਵੀ ਮਾਰਗ ਅਤੇ ਨਿਰਮਾਣ ਅਧੀਨ ਭਾਈ ਜੈਤਾ ਜੀ ਯਾਦਗਾਰ ਵੱਡੀ ਗਿਣਤੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ।

ਇਹ ਵੀ ਪੜ੍ਹੋ : ਆਖਿਰ ਕਿਵੇਂ ਫੈਲਿਆ ਸੀ ਕੋਰੋਨਾ, ਅਮਰੀਕਾ 'ਚ ਖੁੱਲ੍ਹੇਗਾ ਰਾਜ਼; ਪ੍ਰਤੀਨਿਧੀ ਸਭਾ ਨੇ ਦਿੱਤੀ ਮਨਜ਼ੂਰੀ

ਹੋਲਾ-ਮਹੱਲਾ ਦੌਰਾਨ ਵਿਰਾਸਤ-ਏ-ਖਾਲਸਾ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਵਧਾਇਆ ਗਿਆ। ਮਿਊਜ਼ੀਅਮ 'ਚ ਕਰਾਫਟ ਮੇਲਾ, ਗੱਤਕਾ ਪ੍ਰਦਰਸ਼ਨੀਆਂ, ਢਾਡੀ ਵਾਰਾਂ ਅਤੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਦੇਖਣ ਲਈ ਸੈਲਾਨੀਆਂ ਵਿੱਚ ਭਾਰੀ ਉਤਸ਼ਾਹ ਸੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਇਕਲੌਤਾ ਦੇਸ਼, ਜਿੱਥੇ ਮੁਸਲਿਮ ਤਾਂ ਰਹਿੰਦੇ ਹਨ ਪਰ ਨਹੀਂ ਹੈ ਇਕ ਵੀ ਮਸਜਿਦ

ਨਗਰ ਦੇ ਦਾਖਲਾ ਦੁਆਰਾਂ 'ਤੇ ਬਣੇ ਵਿਸ਼ਾਲ ਸਵਾਗਤੀ ਗੇਟ ਵੱਖ-ਵੱਖ ਰੌਸ਼ਨੀਆਂ ਨਾਲ ਸਜਾਏ ਗਏ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੋਲਾ-ਮਹੱਲਾ ਤੋਂ ਪਹਿਲਾਂ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਆਕਰਸ਼ਿਤ ਲਾਈਟਾਂ ਲਗਵਾ ਕੇ ਗੁਰੂ ਨਗਰੀ ਦੀ ਸੁੰਦਰਤਾ ਨੂੰ ਹੋਰ ਵਧਾਉਣ ਤੇ ਸਮੁੱਚੇ ਮੇਲਾ ਖੇਤਰ ਵਿੱਚ ਚਲਾਈ ਵਿਆਪਕ ਸਫ਼ਾਈ ਮੁਹਿੰਮ ਨਾਲ ਸੈਲਾਨੀ ਇਸ ਵਾਰ ਗੁਰੂ ਨਗਰੀ ਪਹੁੰਚ ਕੇ ਅਸ਼-ਅਸ਼ ਕਰ ਰਹੇ ਸਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਨਿਰੰਤਰ ਮੇਲਾ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ। ਮੇਲਾ ਅਫ਼ਸਰ ਮਨੀਸ਼ਾ ਰਾਣਾ ਨੇ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ।

ਇਹ ਵੀ ਪੜ੍ਹੋ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਬਾਜਵਾ, ਰਾਜਾ ਵੜਿੰਗ ਤੇ ਹੋਰ ਸੀਨੀਅਰ ਕਾਂਗਰਸੀ ਆਗੂ

ਵਿਰਾਸਤ-ਏ-ਖਾਲਸਾ ਤੇ ਸੈਰ-ਸਪਾਟਾ ਵਿਭਾਗ ਦੇ ਮੁਕੰਮਲ ਪ੍ਰੋਜੈਕਟਾਂ ਨੇ ਇਸ ਵਾਰ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ। ਕਾਰਜਕਾਰੀ ਇੰਜੀਨੀਅਰ ਟੂਰਿਜ਼ਮ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਇਸ ਵਾਰ ਹੋਲਾ-ਮਹੱਲਾ ਦੌਰਾਨ 1 ਲੱਖ ਤੋਂ ਵੱਧ ਸੈਲਾਨੀਆਂ ਨੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਹੋਲਾ-ਮਹੱਲਾ ਦੌਰਾਨ ਵੱਡੀ ਗਿਣਤੀ ਵਿੱਚ ਸੈਲਾਨੀ ਰੌਸ਼ਨਾਏ ਸਵਾਗਤੀ ਗੇਟ, ਪੰਜ ਪਿਆਰਾ ਪਾਰਕ ਤੇ ਹੋਰ ਆਕਰਸ਼ਣ ਦਾ ਕੇਂਦਰ ਥਾਵਾਂ 'ਤੇ ਸੈਲਫੀਆਂ ਅਤੇ ਤਸਵੀਰਾਂ ਲੈ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh