ਮੂਸੇਵਾਲਾ ਕਤਲਕਾਂਡ : ਰੂਪਾ ਤੇ ਕੁੱਸਾ ਦੇ ਐਨਕਾਊਂਟਰ ਨੂੰ ਲੈ ਕੇ FIR ’ਚ ਹੋਇਆ ਅਹਿਮ ਖ਼ੁਲਾਸਾ

07/21/2022 4:35:14 PM

ਅੰਮ੍ਰਿਤਸਰ (ਵੈੱਬ ਡੈਸਕ, ਸੰਜੀਵ) : ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਸ਼ਾਮਲ 2 ਸ਼ਾਰਪ ਸ਼ੂਟਰਾਂ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਕੁੱਸਾ ਨੂੰ ਕੱਲ ਅੰਮ੍ਰਿਤਸਰ ’ਚ ਪੁਲਸ ਐਨਕਾਊਂਟਰ ’ਚ ਮਾਰ ਦਿੱਤਾ ਗਿਆ ਸੀ। ਹੁਣ ਇਨ੍ਹਾਂ ਖ਼ਿਲਾਫ਼ ਦਰਜ ਐੱਫ. ਆਰ. ਆਈ. ਦੀ ਕਾਪੀ ਸਾਹਮਣੇ ਆਈ ਹੈ, ਜਿਸ ’ਚ ਐਨਕਾਊਂਟਰ ਨੂੰ ਲੈ ਕੇ ਅਹਿਮ ਖ਼ੁਲਾਸਾ ਹੋਇਆ ਹੈ। ਇਸ ਐੱਫ. ਆਈ. ਆਰ. ’ਚ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. (ਏ. ਟੀ. ਐੱਫ.) ਵਿਕਰਮਜੀਤ ਸਿੰਘ ਬਰਾੜ ਦੇ ਬਿਆਨਾਂ ਦੇ ਆਧਾਰ ’ਤੇ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਐੱਫ. ਆਈ. ਆਰ. ’ਚ ਦਰਜ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਸ਼ਾਰਪ ਸ਼ੂਟਰਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤੇ ਉਨ੍ਹਾਂ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।

 ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਾਜ਼ਾਰਾਂ ’ਚ ਜ਼ਰੂਰੀ ਦਵਾਈਆਂ ਦੀ ਕਮੀ ਨਾਲ ਬਣੇ ਖ਼ਤਰਨਾਕ ਹਾਲਾਤ

ਵਿਕਰਮਜੀਤ ਬਰਾੜ ਵੱਲੋਂ ਐੱਫ. ਆਈ. ਆਰ. ’ਚ ਦਰਜ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਹ ਆਪਣੇ ਹੋਰ ਸਾਥੀਆਂ ਨਾਲ ਇਲਾਕੇ ’ਚ ਸਿਵਲ ਵਰਦੀਆਂ ’ਚ ਪਹੁੰਚੇ ਸਨ। ਇਹ ਵੀ ਸੂਚਨਾ ਮਿਲੀ ਸੀ ਕਿ ਇਨ੍ਹਾਂ ਕੋਲ ਆਟੋਮੈਿਟਕ ਤੇ ਸੈਮੀ ਆਟੋਮੈਟਿਕ ਹਥਿਆਰ ਹਨ, ਇਹ ਸਤਨਾਮ ਸਿੰਘ ਵਾਸੀ ਦੀ ਹਵੇਲੀ ’ਚ ਠਹਿਰੇ ਹੋਏ ਹਨ। ਇਸ ਪਿੱਛੋਂ ਇਸ ਥਾਂ ਦੀ ਘੇਰਾਬੰਦੀ ਕਰਕੇ ਹੋਰ ਅਫ਼ਸਰਾਂ ਨੂੰ ਬੁਲਾਇਆ ਗਿਆ। ਇਸ ਦੌਰਾਨ 277 ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚਦੇ ਹਨ। ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਆਤਮਸਮਰਪਣ ਲਈ ਕਿਹਾ ਗਿਆ ਪਰ ਉਹ ਫਾਇਰਿੰਗ ਕਰਨ ਲੱਗ ਪੈਂਦੇ ਹਨ। ਇਸ ਦੌਰਾਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਜਾਂਦੇ ਹਨ। ਇਸ ਪਿੱਛੋਂ ਹੋਰ ਮੁਲਾਜ਼ਮਾਂ ਨੂੰ ਮੁਕਾਬਲੇ ਲਈ ਅੱਗੇ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਕਾਫੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਮਾਰਿਆ ਗਿਆ।

Manoj

This news is Content Editor Manoj