ਮੂਸੇਵਾਲਾ ਦੀ ਮਾਂ ਦੇ ਭਾਵੁਕ ਬੋਲ, "ਫੇਸਬੁੱਕ ''ਤੇ ਲੋਕੀ ਕਹਿੰਦੇ ਨੇ ਸਿੱਧੂ ਕਿਹੜਾ ਇਕੱਲਾ ਮਰਿਆ" (ਵੀਡੀਓ)

12/12/2022 3:10:40 AM

ਮਾਨਸਾ (ਵੈੱਬ ਡੈਸਕ) : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਂ ਨੇ ਭਰੇ ਮਨ ਨਾਲ ਫੇਸਬੁੱਕ 'ਤੇ ਗਲਤ-ਮਲਤ ਟਿੱਪਣੀ ਕਰਨ ਵਾਲਿਆਂ ਨੂੰ ਝਾੜ ਪਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਸ਼ੁੱਭ (ਸਿੱਧੂ ਮੂਸੇਵਾਲਾ) ਦੀ ਮੌਤ ਦਾ ਇਨਸਾਫ਼ ਲੈਣ ਲਈ ਜ਼ੋਰ ਲਗਾ ਰਹੇ ਹਾਂ ਤਾਂ ਫੇਸਬੁੱਕ 'ਤੇ ਕੁੱਝ ਲੋਕ ਕਹਿ ਰਹੇ ਹਨ ਕਿ ਸਿੱਧੂ ਕਿਹੜਾ ਇਕੱਲਾ ਮਰਿਆ ਹੈ।

ਇਹ ਖ਼ਬਰ ਵੀ ਪੜ੍ਹੋ - ਧੀਆਂ ਦੇ ਵਿਆਹ ਦਾ ਕਰਜ਼ਾ ਮੋੜਨ ਲਈ ਪਿਓ ਬਣ ਗਿਆ ਨਸ਼ਾ ਸਮੱਗਲਰ

ਸਿੱਧੂ ਮੂਸੇਵਾਲਾ ਦੀ ਮਾਂ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਆਪਣੇ ਘਰ ’ਚ ਸੰਬੋਧਨ ਕੀਤਾ। ਇਸ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਮੈਂ ਭੋਗ ਵਾਲੇ ਦਿਨ ਵੀ ਆਖਿਆ ਸੀ ਕਿ ਮੇਰੀ ਦੁਨੀਆ ਖ਼ਤਮ ਹੋ ਗਈ। ਮੈਨੂੰ ਹੁਣ ਇੰਝ ਲੱਗਦਾ ਜਿਵੇਂ ਉਹ ਮੈਨੂੰ ਪਹਿਲਾਂ ਇਕੱਲਾ ਪਿਆਰ ਦਿੰਦਾ ਸੀ। ਹੁਣ ਉਸ ਦੇ ਪ੍ਰਸ਼ੰਸਕ ਮੈਨੂੰ ਕਿਸੇ ਨਾ ਕਿਸੇ ਤਰੀਕੇ ਉਹ ਪਿਆਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਕੋਈ ਮੈਨੂੰ ਕਹਿੰਦਾ ਹੈ ਕਿ ਮੇਰੇ ਮੰਮੀ-ਡੈਡੀ ਨਹੀਂ ਹਨ, ਤੁਸੀਂ ਸਾਡੇ ਤੋਂ ਪਾਣੀ ਵਾਰੋ, ਕੋਈ ਮੇਰੇ ਕੋਲੋਂ ਗੁੜ੍ਹਤੀ ਦਿਵਾਉਂਦਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਇੰਝ ਲੱਗਦਾ ਕਿ ਮੇਰੇ ਸ਼ੁਭ ਦਾ ਪਿਆਰ ਉਹ ਮੈਨੂੰ ਦੇ ਰਹੇ ਹਨ। ਮੈਂ ਇਸ ਬਾਰੇ ਕਦੇ ਸੋਚਿਆ ਨਹੀਂ ਸੀ। ਮੈਂ ਤੁਹਾਡੇ ਸਾਰਿਆਂ ਦੇ ਸਹਾਰੇ ਨਾਲ ਅਸੀਂ ਖੜ੍ਹੇ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਕੁਝ ਕਰਨਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਆਪਣਾ ਕੰਮ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਕਿਤੇ ਨਾ ਕਿਤੇ ਮਾਰ ਦਿੱਤਾ ਜਾਂਦਾ ਹੈ। ਪਹਿਲਾਂ ਕਹਿੰਦੇ ਸੀ ਬਾਹਰ ਭੇਜ ਦਿਓ ਤੇ ਬਾਹਰ ਵੀ ਕਦੇ ਕਿਸੇ ਕੁੜੀ ਤੇ ਕਦੇ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਹੈ। ਆਪਾਂ ਕੀ ਕਰਾਂਗੇ, ਇਸ ਲਈ ਸਾਨੂੰ ਆਪ ਮਜ਼ਬੂਤ ਹੋਣਾ ਪੈਣਾ ਹੈ। 

ਇਹ ਖ਼ਬਰ ਵੀ ਪੜ੍ਹੋ - ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)

ਅਸੀਂ ਝਾਕੀ ਜਾਂਦੇ ਹਾਂ, ਸ਼ੁਭ ਨੂੰ ਗਏ ਸਾਢੇ 6 ਮਹੀਨੇ ਹੋ ਗਏ, ਜੇ ਕੋਈ ਬੋਲਦਾ ਹੈ ਤਾਂ ਫੇਸਬੁੱਕ ’ਤੇ  ਕਹਿੰਦੇ ਨੇ ਕਿ ਮੂਸੇਵਾਲਾ ਕਿਹੜਾ ਇਕੱਲਾ ਮਰਿਆ, ਦੀਪ ਸਿੱਧੂ ਤੇ ਨੰਗਲ ਅੰਬੀਆਂ ਕਿਹੜਾ ਮਰੇ ਨਹੀਂ। ਮੈਂ ਤਾਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ, ਜੇ ਉਹ ਬੋਲਦੇ ਤਾਂ ਸ਼ਾਇਦ ਸਾਡਾ ਘਰ ਨਾ ਪੱਟਿਆ ਜਾਂਦਾ। ਅਸੀਂ ਤਾਂ ਬੋਲਦੇ ਹਾਂ ਕਿ ਕੱਲ ਨੂੰ ਕਿਸੇ ਹੋਰ ਦਾ ਘਰ ਨਾ ਪੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਤੁਹਾਨੂੰ ਜਗਾਉਣ ਦੀ ਇਹੀ ਕੋਸ਼ਿਸ਼ ਹੈ ਕਿ ਜਿੰਨਾ ਚਿਰ ਅਸੀਂ ਆਪ ਮਜ਼ਬੂਤ ਨਹੀਂ ਹੁੰਦੇ, ਓਨਾ ਚਿਰ ਆਪਾਂ ਨੂੰ ਕਿਸੇ ਤੋਂ ਇਨਸਾਫ਼ ਮਿਲਦਾ। ਉਨ੍ਹਾਂ ਕਿਹਾ ਕਿ ਕੋਈ ਬੋਲਿਆ, ਜਿਸ ਦਾ ਘਰ ਪੱਟਿਆ ਜਾਂਦਾ, ਉਹੀ ਬੋਲਦਾ ਹੈ, ਕੋਈ ਹੋਰ ਨਹੀਂ ਬੋਲਦਾ। ਤੁਹਾਡੇ ਪਰਿਵਾਰ ਨੇ ਫਿਰ ਵੀ ਸਾਨੂੰ ਮਜ਼ਬੂਤ ਬਣਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra