ਪੰਜਾਬ 'ਚ 'ਮਾਨਸੂਨ' ਦੇ ਇਸ ਤਾਰੀਖ਼ ਤੱਕ ਪੁੱਜਣ ਦੇ ਆਸਾਰ, 14 ਸਾਲਾਂ 'ਚ 6 ਵਾਰ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ

06/24/2023 4:26:57 PM

ਲੁਧਿਆਣਾ (ਬਸਰਾ) : ਪੰਜਾਬ 'ਚ ਇਸ ਸਮੇਂ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੂੰ ਭਾਰੀ ਹੁੰਮਸ ਅਤੇ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਰਹੀ ਹੈ। ਜੇਕਰ ਪ੍ਰੀ-ਮਾਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਦੇ ਵਿਚਕਾਰ ਇਹ ਦਿੱਲੀ 'ਚ ਦਾਖ਼ਲ ਹੋ ਜਾਵੇਗਾ ਅਤ ਫਿਰ ਪੰਜਾਬ ਦੀ ਵਾਰੀ ਆਵੇਗੀ।

ਇਹ ਵੀ ਪੜ੍ਹੋ : ਵੱਟ ਕੱਢਵੀਂ ਗਰਮੀ ਝੱਲ ਰਹੇ ਪੰਜਾਬੀਆਂ ਲਈ ਜ਼ਰੂਰੀ ਖ਼ਬਰ, ਮੌਸਮ ਨੂੰ ਲੈ ਕੇ Yellow Alert ਜਾਰੀ

ਇਸ ਦੇ ਨਾਲ ਹੀ 10 ਜੁਲਾਈ ਤੱਕ ਸੂਬੇ ਅੰਦਰ ਮਾਨਸੂਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ 'ਚ ਆਮ ਤੌਰ 'ਤੇ 30 ਜੂਨ ਤੱਕ ਮਾਨਸੂਨ ਪਹੁੰਚ ਜਾਂਦਾ ਹੈ ਪਰ ਬਿਪਰਜੋਏ ਤੂਫ਼ਾਨ ਕਾਰਨ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਤੂਫ਼ਾਨ ਦਾ ਅਸਰ ਖ਼ਤਮ ਹੁੰਦੇ ਹੀ ਮਾਨਸੂਨ ਨੇ ਫਿਰ ਰਫ਼ਤਾਰ ਫੜ੍ਹਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਵੱਧ ਰਹੀ ਭੀੜ ਨੂੰ ਘਟਾਵੇਗੀ ਸਰਕਾਰ! ਪੜ੍ਹੋ ਪੂਰੀ ਖ਼ਬਰ
14 ਸਾਲਾਂ ਦੌਰਾਨ 6 ਵਾਰ ਸਮੇਂ ਤੋਂ ਪਹਿਲਾਂ ਪੁੱਜਿਆ ਮਾਨਸੂਨ
ਜੇਕਰ ਅਸੀਂ ਪਿਛਲੇ 14 ਸਾਲਾਂ ਦੀ ਗੱਲ ਕਰੀਏ ਤਾਂ ਇਹ ਮਾਨਸੂਨ 6 ਵਾਰ ਸਮੇਂ ਤੋਂ ਪਹਿਲਾਂ ਦਸਤਕ ਦੇ ਚੁੱਕਾ ਹੈ। ਫਿਲਹਾਲ ਮੌਸਮ ਵਿਭਾਗ ਵੱਲੋਂ 24 ਤੋਂ ਲੈ ਕੇ 29 ਜੂਨ ਤੱਕ ਪੰਜਾਬ 'ਚ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita