ਮੋਹਾਲੀ ਦੀਆਂ ਸੜਕਾਂ ''ਤੇ ਖਿੱਲਰੇ ਦਿਖੇ ''ਨੋਟ'', ਪੰਜਾਬ ਪੁਲਸ ਨੂੰ ਪਿਆ ਸ਼ੱਕ ਕਿਤੇ...!

04/10/2020 11:40:26 AM

ਮੋਹਾਲੀ (ਰਾਣਾ) : ਮੋਹਾਲੀ ਦੀਆਂ ਸੜਕਾਂ 'ਤੇ ਵੀਰਵਾਰ ਨੂੰ 50, 100 ਅਤੇ 500 ਦੇ ਨੋਟ ਖਿੱਲਰੇ ਹੋਏ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫੇਜ਼-3ਏ ਦੀ ਸੜਕ 'ਤੇ ਕਰੀਬ 4 ਹਜ਼ਾਰ ਦੇ ਨੋਟ ਖਿੱਲਰੇ ਹੋਏ ਮਿਲੇ। ਲੋਕਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਇੰਨਾ ਡਰ ਬੈਠਾ ਹੋਇਆ ਹੈ ਕਿ ਕਿਸੇ ਨੇ ਵੀ ਇਨ੍ਹਾਂ ਨੋਟਾਂ ਨੂੰ ਹੱਥ ਤੱਕ ਨਹੀਂ ਲਾਇਆ। ਜਿਸ ਤੋਂ ਬਾਅਦ ਇਕ ਰਾਹਗੀਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੂੰ ਨੋਟ ਦੇਖ ਕੇ ਸ਼ੱਕ ਹੋਇਆ ਕਿ ਕਿਤੇ ਇਨ੍ਹਾਂ ਨੋਟਾਂ ਨੂੰ ਥੁੱਕ ਲਾ ਕੇ ਜਾਂ ਕੋਰੋਨਾ ਪਾਜ਼ੇਟਿਵ ਕਿਸੇ ਵਿਅਕਤੀ ਨੇ ਤਾਂ ਸੜਕ 'ਤੇ ਨਹੀਂ ਸੁੱਟਿਆ। ਇਸ ਲਈ ਪੁਲਸ ਨੇ ਸਾਰੇ ਨੋਟਾਂ ਨੂੰ ਕਬਜ਼ੇ 'ਚ ਲੈ ਕੇ ਇਕ ਲਿਫਾਫੇ 'ਚ ਬੰਦ ਕਰ ਦਿੱਤਾ। ਪੁਲਸ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਹੀ ਇਨ੍ਹਾਂ ਨੋਟਾਂ ਬਾਰੇ ਕੁੱਝ ਸੋਚਿਆ ਜਾਵੇਗਾ।

ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ' ਨਾਲ ਦੂਜੀ ਮੌਤ, ਪੁਲਸ ਨੇ ਸੀਲ ਕੀਤਾ ਇਲਾਕਾ


ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਨੋਟਾਂ ਦੀ ਵੀਡੀਓ
ਦੱਸਣਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜੋ ਕਿ ਦਿੱਲੀ ਜਮਾਤ ਤੋਂ ਪਰਤੇ ਇਕ ਨੌਜਵਾਨ ਦੀ ਸੀ। ਇਹ ਨੌਜਵਾਨ ਨੋਟਾਂ ਨੂੰ ਥੁੱਕ ਲਾ ਕੇ ਸੜਕ 'ਤੇ ਸੁੱਟ ਰਿਹਾ ਸੀ ਅਤੇ ਵੀਡੀਓ 'ਚ ਖੁਦ ਨੂੰ ਕੋਰੋਨਾ ਪਾਜ਼ੇਟਿਵ ਦੱਸ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਲੋਕਾਂ 'ਚ ਇਸ ਵੀਡੀਓ ਨੂੰ ਦੇਖ ਕੇ ਡਰ ਬੈਠ ਗਿਆ ਹੈ, ਜਿਸ ਕਾਰਨ ਹੁਣ ਸੜਕ 'ਤੇ ਡਿਗੇ ਨੋਟਾਂ ਨੂੰ ਵੀ ਕੋਈ ਹੱਥ ਨਹੀਂ ਪਾ ਰਿਹਾ ਹੈ। ਹੁਣ ਇਹ ਤਾਂ ਨੋਟਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਆਮ ਨੋਟ ਹਨ ਜਾਂ ਫਿਰ ਮੋਹਾਲੀ ਜ਼ਿਲੇ 'ਚ ਕੋਰੋਨਾ ਵਾਇਰਸ ਫੈਲਾਉਣ ਦੇ ਮੰਸ਼ੇ ਨਾਲ ਇਹ ਨੋਟ ਸੜਕਾਂ 'ਤੇ ਸੁੱਟੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 30 ਅਪ੍ਰੈਲ ਤੱਕ ਕਰਫਿਊ ਵਧਾਉਣ 'ਤੇ ਅੱਜ ਲੱਗੇਗੀ ਮੋਹਰ!
ਮੋਹਾਲੀ ਪ੍ਰਸ਼ਾਸਨ ਵਲੋਂ ਸੰਕਟਕਾਲੀਨ ਯੋਜਨਾ ਤਿਆਰ
ਜ਼ਿਲਾ ਪ੍ਰਸ਼ਾਸਨ ਨੇ ਮਹਾਂਮਾਰੀ ਦੇ ਅਗਲੇ ਪੜਾਵਾਂ 'ਚ ਵਾਧੇ ਦੀ ਸਥਿਤੀ 'ਚ ਸੰਭਾਵੀ ਮਰੀਜ਼ਾਂ ਨੂੰ ਕੁਆਰੰਟਾਈਨ ਕਰਨ ਲਈ ਇਕ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲੇ ਦੀਆਂ ਵੱਖ-ਵੱਖ ਉੱਚ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਪ੍ਰਸ਼ਾਸਨ ਕੋਲ ਕਾਫੀ ਕੁਆਰੰਟਾਈਨ ਸਹੂਲਤਾਂ ਹਨ ਪਰ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਵੱਖ ਕਰਨ ਲਈ ਇਨ੍ਹਾਂ ਦੀ ਲੋੜ ਵਧੇਰੇ ਹੋ ਸਕਦੀ ਹੈ। ਜ਼ਿਲਾ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨੀਵਰਿਸਟੀ ਨਾਲ ਸਮਝੌਤਾ ਕੀਤਾ ਹੈ, ਜਿਸ ਨੇ ਆਈਸੋਲੇਸ਼ਨ ਲਈ 1000 ਬੈੱਡ ਪ੍ਰਦਾਨ ਕੀਤੇ ਹਨ।

ਇਹ ਵੀ ਪੜ੍ਹੋ : ਸੰਗਰੂਰ 'ਚ ਵਧਿਆ 'ਕੋਰੋਨਾ' ਦਾ ਕਹਿਰ, ਦੂਜੇ ਮਰੀਜ਼ ਦੀ ਰਿਪੋਰਟ ਆਈ ਪਾਜ਼ੇਟਿਵ (ਵੀਡੀਓ)

Babita

This news is Content Editor Babita