ਨਵੇਂ ਸਾਲ ''ਤੇ ਮੋਹਾਲੀ ਪੁਲਸ ਵਲੋਂ ਮਾਲਜ਼ ਤੇ ਹੋਰ ਥਾਵਾਂ ਦੀ ਚੈਕਿੰਗ

01/01/2020 2:45:03 PM

ਮੋਹਾਲੀ : ਸਾਲ 2020 ਦੇ ਜਸ਼ਨਾਂ ਸਬੰਧੀ ਮੋਹਾਲੀ ਪੁਲਸ ਵਲੋਂ ਮਾਲਜ਼ ਤੇ ਹੋਰ ਕਈ ਥਾਵਾਂ ਦੀ ਚੈਕਿੰਗ ਕੀਤੀ ਗਈ। ਪੁਲਸ ਦੇ ਨਾਲ ਡਾਗ ਸਕੁਐਡ ਦੀ ਟੀਮ ਵੀ ਸੀ, ਨਾਲ ਹੀ ਪੁਲਸ ਵਲੋਂ ਮੰਗਲਵਾਰ ਸ਼ਾਮ ਤੋਂ ਹੀ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਇਹ ਨਾਕੇ ਰਾਤ 12 ਵਜੇ ਤੋਂ ਬਾਅਦ ਤੱਕ ਲੱਗੇ ਰਹੇ। ਇਸ ਦੌਰਾਨ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜ੍ਹਿਆ ਗਿਆ ਤਾਂ ਉਸ ਨੂੰ ਗੱਡੀ ਉੱਥੇ ਹੀ ਛੱਡ ਕੇ ਪੈਦਲ ਘਰ ਜਾਣਾ ਪਿਆ।

Babita

This news is Content Editor Babita