ਮੋਹਾਲੀ ''ਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਜਾਰੀ, ਪੋਲਿੰਗ ਬੂਥਾਂ ''ਤੇ ਲੱਗੀਆਂ ਲੰਮੀਆਂ ਕਤਾਰਾਂ

02/14/2021 11:50:32 AM

ਮੋਹਾਲੀ (ਨਿਆਮੀਆਂ) : ਮਿਊਂਸੀਪਲ ਕਾਰਪੋਰੇਸ਼ਨ ਮੁਹਾਲੀ ਦੀਆਂ ਚੋਣਾਂ ਦਾ ਅਮਲ ਅੱਜ ਸਵੇਰੇ ਅੱਠ ਵਜੇ ਸ਼ੁਰੂ ਹੋ ਗਿਆ। ਚੋਣਾਂ ਅਮਨ ਸ਼ਾਂਤੀ ਨਾਲ ਸ਼ੁਰੂ ਹੋਈਆਂ ਅਤੇ ਲੋਕਾਂ ਵਿਚ ਵੋਟਾਂ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਵੇਰ ਵੇਲੇ ਹੀ ਵੱਖ-ਵੱਖ ਪੋਲਿੰਗ ਬੂਥਾਂ ਦੇ ਸਾਹਮਣੇ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗ ਗਈਆਂ ਸਨ। ਇਸੇ ਤਰ੍ਹਾਂ ਫੇਜ਼ ਛੇ ਵਿਚ ਚੋਣਾਂ ਲੜ ਰਹੇ ਕੁਝ ਲੋਕਾਂ ਤੇ ਵੋਟਰਾਂ ਨੂੰ ਸ਼ਰਾਬ ਵੰਡਣ ਦੇ ਦੋਸ਼ ਵੀ ਲਾਏ ਗਏ ਅਤੇ ਲੋਕਾਂ ਨੇ ਸੜਕ 'ਤੇ ਧਰਨਾ ਵੀ ਦਿੱਤਾ। ਬੀਤੀ ਰਾਤ ਭਾਵੇਂ ਸ਼ਹਿਰ ਵਿਚ ਕਾਫੀ ਹੰਗਾਮਾ ਹੋਇਆ ਅਤੇ ਇਕ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਦਫ਼ਤਰ ਉੱਤੇ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਜਿਸ ਸਬੰਧੀ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਸੀ। ਦੇਰ ਰਾਤ ਤਕ ਇਹ ਅਮਲ ਚੱਲਦਾ ਰਿਹਾ। ਲੋਕ ਧਰਨੇ ਲਗਾ ਕੇ ਕਾਰਵਾਈ ਦੀ ਮੰਗ ਕਰਦੇ ਰਹੇ ਪ੍ਰੰਤੂ ਲੋਕਾਂ ਦਾ ਦੋਸ਼ ਸੀ ਕਿ ਸ਼ਿਕਾਇਤਕਰਤਾਵਾਂ ਨੂੰ ਹੀ ਪੁਲਸ ਨੇ ਚੁੱਕ ਲਿਆ, ਜਿੱਥੋਂ ਤੱਕ ਅੱਜ ਦਾ ਸਵਾਲ ਹੈ ਤਾਂ ਅਜੇ ਤਕ ਸਥਿਤੀ ਬਹੁਤ ਸ਼ਾਂਤ ਹੈ, ਲੋਕ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਹਨ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀਆਂ 'ਤੇ ਕਾਂਗਰਸੀਆਂ ਵਿਚਾਲੇ ਝੜਪ

ਦੂਜੇ ਪਾਸੇ ਪੁਲਸ ਵੱਲੋਂ ਕਿਹਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਇਨ੍ਹਾਂ ਚੋਣਾਂ ਵਿਚ ਬਰਦਾਸ਼ਤ ਨਹੀਂ ਕਰੇਗੀ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੇ ਚੱਲਦਿਆਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਦਫ਼ਤਰ 'ਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਪਰਚੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਫ਼ਿਲੌਰ ਦੇ ਇਸ ਪਿੰਡ ਨੇ ਨੌਦੀਪ ਕੌਰ ਦੀ ਰਿਹਾਈ ਲਈ ਕਰ ਦਿੱਤਾ ਵੱਡਾ ਐਲਾਨ (ਵੀਡੀਓ)

ਇਸ ਤੋਂ ਇਲਾਵਾ ਮੁਹਾਲੀ ਦੇ ਸਭ ਤੋਂ ਚਰਚਿਤ ਵਾਰਡ ਨੰਬਰ 42 ਜਿੱਥੋਂ ਨਗਰ-ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਚੋਣ ਲੜ ਰਹੇ ਹਨ, ਉੱਥੇ ਅੱਜ ਸਵੇਰ ਵੇਲੇ ਜਿਉਂ ਹੀ ਪੋਲਿੰਗ ਸ਼ੁਰੂ ਹੋਈ ਤਾਂ ਈ. ਵੀ. ਐੱਮ ਮਸ਼ੀਨ ਖ਼ਰਾਬ ਹੋ ਗਈ। ਕਾਫ਼ੀ ਸਮਾਂ ਉਥੇ ਲੋਕ ਇਕੱਠੇ ਹੁੰਦੇ ਰਹੇ ਪ੍ਰੰਤੂ ਮਸ਼ੀਨ ਠੀਕ ਨਾ ਹੋਈ। 8.55 'ਤੇ ਨਵੀਂ ਮਸ਼ੀਨ ਲਿਆ ਕੇ ਉਥੇ ਚੋਣਾਂ ਦਾ ਅਮਲ ਸ਼ੁਰੂ ਕੀਤਾ ਗਿਆ। ਮੇਅਰ ਕੁਲਵੰਤ ਸਿੰਘ ਉਤੇ ਸਵਾ ਅੱਠ ਵਜੇ ਤੋਂ ਪਹੁੰਚੇ ਹੋਏ ਸਨ ਜੋ ਕਿ ਬਾਅਦ ਵਿਚ ਵੀ ਕਾਫੀ ਦੇਰ ਤੱਕ ਉੱਥੇ ਹੀ ਮੌਜੂਦ ਰਹੇ ਕੁਝ ਲੋਕਾਂ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਹੋ ਸਕਦਾ ਹੈ ਸੱਤਾਧਾਰੀ ਗੁੱਟ ਇੱਥੇ ਕੋਈ ਗੜਬੜ ਕਰਵਾਉਣੀ ਚਾਹੁੰਦਾ ਹੈ ਜਿਸ ਕਰਕੇ ਇਹ ਮਸ਼ੀਨ ਖ਼ਰਾਬ ਹੋਈ ਹੈ ਕਿਉਂਕਿ ਹੋਰ ਕਿਸੇ ਵੀਹ ਵਾਰਡ ਤੋਂ ਮਸ਼ੀਨ ਖ਼ਰਾਬ ਨਹੀਂ ਹੋਈ ਜਦੋਂ ਮਸ਼ੀਨਾਂ ਦੀ ਪਹਿਲਾਂ ਜਾਂਚ ਹੋ ਚੁੱਕੀ ਹੈ ਤਾਂ ਐਨ ਮੌਕੇ ਤੇ ਆ ਕੇ ਮਸ਼ੀਨ ਦਾ ਖ਼ਰਾਬ ਹੋਣਾ ਆਪਣੇ ਆਪ ਤੇ ਇਕ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।

ਇਹ ਵੀ ਪੜ੍ਹੋ : ਰੇਪ ਪੀੜਤ 7 ਸਾਲਾ ਬੱਚੀ ਦੀ ਮੌਤ ਦੀ ਅਫਵਾਹ ਨਾਲ ਲੁਧਿਆਣਾ 'ਚ ਹੜਕੰਪ, ਪੁਲਸ ਤੇ ਲੋਕਾਂ 'ਚ ਜ਼ਬਰਦਸਤ ਝੜਪ

Gurminder Singh

This news is Content Editor Gurminder Singh