ਮੋਗਾ: ਸਿਟੀ ਡੀ.ਐੱਸ.ਪੀ. ਵਲੋਂ ਚਾਰਜ ਸੰਭਾਲਦੇ ਹੀ ਵੱਡੀ 'ਰੇਡ' ਕੀਤਾ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼

05/30/2020 11:37:11 AM

ਮੋਗਾ (ਗੋਪੀ ਰਾਊਕੇ, ਅਜ਼ਾਦ): ਇਕ ਪਾਸੇ ਜਿੱਥੇ ਵਿਸ਼ਵ ਪੱਧਰ 'ਤੇ ਫੈਲੀ ਕੋਰੋਨਾ ਵਾਇਰਸ ਦੀ ਬੀਮਾਰੀ ਕਰਕੇ ਕਰਫਿਊ ਕਰਕੇ ਲੱਗੀ ਤਾਲਾਬੰਦੀ ਦੌਰਾਨ ਹਾਲੇ ਤੱਕ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੋਟਲ ਖੋਲ੍ਹਣ 'ਤੇ ਮਨਾਹੀ ਹੈ ਉਥੇ ਦੂਜੇ ਪਾਸੇ ਹੋਟਲ ਦਾ ਸ਼ਟਰ ਬੰਦ ਕਰ ਕੇ ਕਥਿਤ ਤੌਰ 'ਤੇ ਚੱਲਦੇ ਦੇਹ ਵਪਾਰ ਦੇ ਅੱਡੇ ਦਾ ਪੁਲਸ ਵਲੋਂ ਪਰਦਾਫਾਸ਼ ਕਰਦੇ ਹੋਏ 4 ਮੁੰਡੇ ਅਤੇ ਇਕ ਕੁੜੀ ਸਮੇਤ ਹੋਟਲ ਮਾਲਕ ਸੰਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ

ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਦੇ ਤਬਾਦਲੇ ਮਗਰੋਂ ਭੁੱਲਰ ਨੇ ਅੱਜ ਹੀ ਆਪਣਾ ਅਹੁਦਾ ਸੰਭਾਲਿਆ ਅਤੇ ਅਹੁਦਾ ਸੰਭਾਲਣ ਮਗਰੋਂ ਹੀ ਉਨ੍ਹਾਂ ਵੱਡੀ 'ਰੇਡ' ਕਰਦੇ ਹੋਏ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ।ਪੁਲਸ ਨੂੰ ਪਤਾ ਲੱਗਾ ਸੀ ਕਿ ਲੁਧਿਆਣਾ ਰੋਡ ਸਥਿਤ ਕੇਵਲ ਦੇ ਢਾਬੇ 'ਤੇ ਤਾਲਾਬੰਦੀ ਦੌਰਾਨ ਸ਼ਟਰ ਬੰਦ ਕੇ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਜਦੋਂ ਪੁਲਸ ਵਲੋਂ 'ਰੇਡ' ਕੀਤੀ ਗਈ ਤਾਂ ਸ਼ਟਰ ਬੰਦ ਕੇ 4 ਮੁੰਡੇ ਅਤੇ ਇਕ ਕੁੜੀ ਕਥਿਤ ਤੌਰ 'ਤੇ ਇਤਰਾਜ਼ਯੋਗ ਹਾਲਤ 'ਚ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਧੰਦਾ ਕਦੋਂ ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਥਾਣਾ ਸਿਟੀ ਮੋਗਾ ਵਿਖੇ 102 ਮੁਕੱਦਮਾ ਨੰਬਰ ਦਰਜ ਕਰ ਕੇ ਹੋਟਲ ਸੰਚਾਲਕ ਗੁਰਬਿੰਦਰ ਸਿੰਘ ਅਤੇ ਮੁੰਡਿਆਂ ਅਤੇ ਕੁੜੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਮੋਗਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

Shyna

This news is Content Editor Shyna