ਮੋਗਾ : ਬੁਲਟ ਨੂੰ ਲੱਗੀ ਅੱਗ , 2 ਨੌਜਵਾਨ ਝੁਲਸੇ (ਤਸਵੀਰਾਂ)

12/09/2019 9:52:39 AM

ਮੋਗਾ (ਗੋਪੀ ਰਾਊਕੇ,ਵਿਪਨ) : ਸ਼ਹਿਰ ਦੇ ਨਜ਼ਦੀਕੀ ਪਿੰਡ ਦੁਨੇਕੇ ਦੇ ਕੋਲ ਬੀਤੇ ਦਿਨ ਦੇਰ ਸ਼ਾਮ ਬੁਲਟ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਨਾਲ 2 ਨੌਜਵਾਨਾਂ ਦੇ ਝੁਲਸਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (42) ਅਤੇ ਬਲਜਿੰਦਰ ਸਿੰਘ (38) ਮੋਗਾ ਤੋਂ ਇਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਘਲਕਲਾਂ ਪਰਤ ਰਹੇ ਸਨ। ਇਸ ਦੌਰਾਨ ਅਚਾਨਕ ਬੁਲਟ ਨੂੰ ਅੱਗ ਲੱਗ ਗਈ, ਜਿਸ ਨਾਲ ਦੋਵੇਂ ਨੌਜਵਾਨ ਝੁਲਸ ਗਏ। ਝੁਲਸੇ ਨੌਜਵਾਨਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

cherry

This news is Content Editor cherry