ਕੋਰੋਨਾ ਮਹਾਮਾਰੀ ਦਾ ਮੋਗਾ ਜ਼ਿਲ੍ਹੇ ''ਚ ਕਹਿਰ ਜਾਰੀ, ਫਿਰ ਸਾਹਮਣੇ ਆਏ 38 ਪਾਜ਼ੇਟਿਵ ਮਰੀਜ਼

08/19/2020 1:16:17 AM

ਮੋਗਾ,(ਸੰਦੀਪ ਸ਼ਰਮਾ)-'ਕੋਵਿਡ-19' ਦਾ ਕਹਿਰ ਜ਼ਿਲ੍ਹੇ 'ਚ ਜਾਰੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਇਕ ਹੀ ਘਰ ਅਤੇ ਪਰਿਵਾਰ ਨਾਲ ਸਬੰਧਤ ਕਈ ਲੋਕਾਂ ਦੇ ਪਾਜ਼ੇਟਿਵ ਆਉਣ 'ਤੇ ਅਜਿਹੇ ਇਲਾਕਿਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਵਿਭਾਗੀ ਸੂਤਰਾਂ ਦੇ ਅਨੁਸਾਰ ਅੱਜ ਵੀ ਜ਼ਿਲ੍ਹੇ ਨਾਲ ਸਬੰਧਤ ਇਕ ਕੋਰੋਨਾ ਪਾਜ਼ੇਟਿਵ ਜੋ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਇਲਾਜ ਅਧੀਨ ਸੀ, ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਮ੍ਰਿਤਕ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਨਿਵਾਸੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 60 ਸਾਲ ਸੀ, ਉਥੇ ਜ਼ਿਲੇ ਵਿਚ ਵੱਖ-ਵੱਖ ਖੇਤਰਾਂ 'ਚੋਂ ਮੰਗਲਵਾਰ ਨੂੰ 38 ਮਰੀਜ਼ਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਨ੍ਹਾਂ ਨੂੰ ਮਿਲਾ ਕੇ ਪਿਛਲੇ 2 ਦਿਨਾਂ ਵਿਚ 141 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ, ਜਿਸ ਦੇ ਬਾਅਦ ਜ਼ਿਲੇ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 896 ਤੱਕ ਪਹੁੰਚ ਗਿਆ ਹੈ।

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਜ਼ਿਲੇ ਵਿਚ 348 ਐਕਟਿਵ ਮਾਮਲੇ ਹਨ ਅਤੇ ਪਾਜ਼ੇਟਿਵ ਸਾਹਮਣੇ ਆ ਚੁੱਕੇ ਮਰੀਜ਼ਾਂ 'ਚੋਂ 537 ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਡਿਸਚਾਰਜ ਕਰਕੇ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ, ਉਥੇ 285 ਦੇ ਕਰੀਬ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ 'ਕੋਵਿਡ- 19' ਦੇ ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁਆਰੰਟਾਈਨ ਕੀਤਾ ਗਿਆ ਹੈ, ਉਥੇ 679 ਸ਼ੱਕੀ ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੁਲ 30469 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ 'ਚੋਂ 28625 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਅੱਜ ਸਾਹਮਣੇ ਆਉਣ ਵਾਲੇ ਪਾਜ਼ੇਟਿਵ ਮਰੀਜ਼ਾਂ 'ਚੋਂ 10 ਔਰਤਾਂ ਸ਼ਾਮਲ, ਜਿਨ੍ਹਾਂ 'ਚੋਂ 2 ਗਰਭਵਤੀ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਅੱਜ ਸਾਹਮਣੇ ਆਏ ਪਾਜ਼ੇਟਿਵ ਮਾਮਲਿਆਂ ਵਿਚ 10 ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ 'ਚੋਂ 2 ਔਰਤਾਂ ਗਰਭਵਤੀ ਹਨ, ਉਥੇ ਅੱਜ ਸਾਹਮਣੇ ਆਏ ਮਾਮਲਿਆਂ ਵਿਚ ਕਸਬਾ ਕੋਟ ਈਸੇ ਖਾਂ ਤੋਂ 3, ਪਿੰਡ ਨਸੀਰੇਵਾਲਾ ਜਾਨੀਆਂ ਦੇ 3, ਪਿੰਡ ਦੋਲੇਵਾਲਾ ਤੋਂ 1, ਮਹਿਲ ਕਲਾਂ ਤੋਂ 4, ਜਾਫਰੇਵਾਲਾ ਤੋਂ 1, ਨੂਰਪੁਰ ਹਕੀਮਾਂ ਤੋਂ 1, ਤਲਵੰਡੀ ਜੱਲੇ ਖਾਂ ਤੋਂ 3, ਚੜਿੱਕ ਤੋਂ 4, ਰੂਪ ਮੁਹੰਮਦ ਮਾਛੀਕੇ ਤੋਂ 2, ਕਸਬਾ ਧਰਮਕੋਟ ਤੋਂ 2, ਸਟੇਟ ਬੈਂਕ ਆਫ ਇੰਡੀਆ ਦੇ 4, ਹਰਬ ਸ਼ਾ ਐਨਕਲੇਵ ਤੋਂ 2, ਜ਼ਿਲਾ ਮੋਗਾ ਦੇ ਰਹਿਣ ਵਾਲੇ ਪਟਿਆਲਾ ਵਿਚ ਇਲਾਜ਼ ਅਧੀਨ 1 ਸਮੇਤ ਸ਼ਹਿਰ ਦੇ ਨਾਮਦੇਵ ਨਗਰ, ਜਵਾਹਰ ਨਗਰ ਅਤੇ ਗਿੱਲ ਰੋਡ ਨਾਲ ਸਬੰਧਤ ਮਰੀਜ਼ ਸ਼ਾਮਲ ਹਨ।

Deepak Kumar

This news is Content Editor Deepak Kumar