ਮੋਗਾ ਦੇ ਤੀਰ ਅੰਦਾਜ਼ਾ ਨੇ ਮੁੰਬਈ 'ਚ ਗੱਢੇ ਝੰਡੇ, ਚਾਂਦੀ 'ਤੇ ਲਾਇਆ ਨਿਸ਼ਾਨਾ (ਵੀਡੀਓ)

09/16/2019 2:31:24 PM

ਮੋਗਾ (ਵਿਪਨ)—ਮੁੰਬਈ 'ਚ ਹੋਏ ਕੌਮਾਂਤਰੀ ਤੀਰ ਅੰਦਾਜੀ ਮੁਕਾਬਲੇ 'ਚ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਵਾਲੇ ਓਂਕਾਰ ਸਿੰਘ ਅਤੇ ਜਸਕਰਨ ਸਿੰਘ ਅੱਜ ਫਿਰ ਮੋਗਾ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ ਮੁੰਬਈ 'ਚ ਹੋਏ ਇੰਟਰ ਨੈਸ਼ਨਲ ਮੁਕਾਬਲੇ 'ਚ ਦੇਸ਼ ਦੀਆਂ 8 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਜ਼ਿਲਾ ਮੋਗਾ ਦੇ ਦੋ ਖਿਡਾਰੀਆਂ ਨੇ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਟੂਰਨਾਮੈਂਟ 'ਚ ਉਨ੍ਹਾਂ ਨੇ 750/725 ਅੰਕ ਲੈ ਕੇ ਦੂਜ ਸਥਾਨ ਪ੍ਰਾਪਤ ਕੀਤਾ ਹੈ, ਜਿੱਥੇ ਇਹ ਪ੍ਰਾਪਤੀ ਲੈ ਕੇ ਜਦੋਂ ਪਿੰਡ ਵਾਪਸ ਆ ਰਹੇ ਸੀ ਤਾਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨੈਸ਼ਨਲ ਖਿਡਾਰੀ ਓਂਕਾਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਥਾਈਲੈਂਡ 'ਚ ਚੌਥੇ ਸਥਾਨ 'ਤੇ ਆਇਆ ਸੀ। ਉਸ ਦੀ ਲਗਨ ਸੀ ਕਿ ਉਹ ਆਪਣਾ ਮੁਕਾਮ ਹਾਸਲ ਕਰੇ। ਹੁਣ ਮੁੰਬਈ 'ਚ ਉਹ ਦੂਜੇ ਸਥਾਨ 'ਤੇ ਆਇਆ ਹੈ। ਉਸ ਨੇ ਕਿਹਾ ਕਿ ਮੇਰੀ ਇਸ ਕਾਮਯਾਬੀ 'ਚ ਮੇਰਾ ਸਾਥ ਮੇਰੇ ਮਾਤਾ-ਪਿਤਾ  ਅਤੇ ਮੇਰੇ ਕੋਚ ਦਾ ਹੈ। ਉਸ ਨੇ ਕਿਹਾ ਕਿ ਉਹ ਇਕ ਦਿਨ ਦੇਸ਼ ਲਈ ਗੋਲਡ ਮੈਡਲ ਜਿੱਤ ਕੇ ਲਿਆਵੇਗਾ।

Shyna

This news is Content Editor Shyna