‘ਗੁੱਡ ਫਰਾਈ-ਡੇ’ ਮੌਕੇ ਮਸੀਹੀ ਭਾਈਚਾਰੇ ਵੱਲੋਂ ਸ਼ਾਂਤੀ ਯਾਤਰਾ

04/22/2019 4:14:05 AM

ਮੋਗਾ (ਗਾਂਧੀ, ਗਰੋਵਰ, ਸੰਜੀਵ)-ਕਸਬਾ ਕੋਟ ਈਸੇ ਖਾਂ ਵਿਖੇ ਪ੍ਰਭੂ ਯਿਸੂ ਮਸੀਹ ਦੇ ਕੁਰਬਾਨੀ ਦਿਵਸ (ਗੁੱਡ ਫਰਾਈ-ਡੇ) ਮੌਕੇ ਮਸੀਹੀ ਭਾਈਚਾਰੇ ਵੱਲੋਂ ਕਸਬੇ ’ਚ ਸ਼ਾਂਤੀ ਯਾਤਰਾ ਕੱਢੀ ਗਈ। ਇਸ ਮੌਕੇ ਸਮੂਹ ਮਸੀਹੀ ਸੰਗਤਾਂ ਵੱਲੋਂ ਬਹੁਤ ਸਾਦਗੀ ਤੇ ਸ਼ਾਂਤੀ ਨਾਲ ਪ੍ਰਾਰਥਨਾ ਭਵਨਾਂ ’ਚ ਸਰਬੱਤ ਦੇ ਭਲੇ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ। ਸ਼ਾਂਤੀ ਯਾਤਰਾ ਮੌਕੇ ਪਾਸਟਰ ਕਸ਼ਮੀਰ ਅਲੀਸ਼ਾ, ਪਾਸਟਰ ਮਹਿਬੂਬ ਮਸੀਹ, ਪਾਸਟਰ ਯਾਕੂਬ, ਪਾਸਟਰ ਮੰਗਲ ਮਸੀਹ ਨੇ ਵਿਸ਼ਵ ਸ਼ਾਂਤੀ ਅਤੇ ਭਾਰਤ ਦੇ ਸਭ ਧਰਮਾਂ ਦੇ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਅਪੀਲ ਕੀਤੀ, ਨਾਲ ਹੀ ਪ੍ਰਭੂ ਯਿਸੂ ਦੀ ਮਹਿਮਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਨੇ ਜਨ-ਕਲਿਆਣ ਲਈ ਆਪਣਾ ਸਭਕੁੱਝ ਵਾਰ ਦਿੱਤਾ। ਇੱਥੋਂ ਤੱਕ ਕਿ ਜਨ-ਕਲਿਆਣ ਲਈ ਉਹ ਆਪ ਸੂਲੀ ’ਤੇ ਵੀ ਚਡ਼੍ਹ ਗਏ। ਸਾਨੂੰ ਸਭਨਾਂ ਨੂੰ ਉਨ੍ਹਾਂ ਦੇ ਦਿਖਾਏ ਹੋਏ ਰਾਹ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਪਾਸਟਰ ਜਸਵੀਰ ਮਸੀਹ, ਪਾਸਟਰ ਸੱਤਪਾਲ ਮਸੀਹ, ਪਾਸਟਰ ਲਖਵਿੰਦਰ ਮਸੀਹ, ਪਾਸਟਰ ਮੰਗਲ ਮਸੀਹ, ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ , ਸੁਮੀਤ ਬਿੱਟੂ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਮਸੀਹੀ ਭਾਈਚਾਰੇ ਦੇ ਲੋਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।