ਸਾਇੰਸ ਤੇ ਕਾਮਰਸ ਦੀ ਮਿਆਰੀ ਸਿੱਖਿਆ ਲਈ ਕੀਤੀ ਯੋਜਨਾਬੰਦੀ

04/22/2019 4:13:59 AM

ਮੋਗਾ (ਜਗਸੀਰ, ਬਾਵਾ)-ਇਲਾਕੇ ਦੀ ਉਘੀ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਇਕ ਵਾਰ ਫਿਰ ਦੁਹਰਾਈ ਹੈ। ਦਸਮੇਸ਼ ਐਜੂਕੇਸ਼ਨ ਸੁਸਾਇਟੀ (ਰਜਿ.) ਬਿਲਾਸਪੁਰ ਦੇ ਫੈਸਲੇ ਬਾਰੇ ਸੀਨੀਅਰ ਸਟਾਫ ਨੂੰ ਜਾਣੂ ਕਰਵਾਉਂਦਿਆ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸਾਇੰਸ (ਮੈਡੀਕਲ, ਨਾਨ ਮੈਡੀਕਲ) ਅਤੇ ਕਾਮਰਸ ਦੀ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ। ਇਸ ਮੰਤਵ ਲਈ ਬਹੁਤ ਹੀ ਕਾਬਲ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੇ ਹਾਣੀ ਦੀ ਸਿੱਖਿਆ ਪ੍ਰਦਾਨ ਕਰਨ ਹਿੱਤ ਅੰਗਰੇਜ਼ੀ ਦੀ ਪਡ਼੍ਹਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਅਤੇ ਸੀਨੀਅਰ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਮੁਫਤ ਕਰਵਾਈ ਜਾਵੇਗੀ, ਇਵੇਂ ਸਹਿਪਾਠੀ ਕਰਿਆਵਾਂ ਵਜੋਂ ਖੇਡਾਂ, ਐੱਨ. ਸੀ. ਸੀ. ਅਤੇ ਐੱਨ. ਐੱਸ. ਐੱਸ. ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ ’ਚ ਵਧੀਆ ਪਡ਼੍ਹਾਈ ਕਰਵਾਉਣ ਵਾਸਤੇ ਉੱਚ ਪਾਏ ਦੀ ਲਿਆਕਤ ਵਾਲੇ ਅਧਿਆਪਕਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਦੇਣਾ ਸਾਡਾ ਮਿਸ਼ਨ ਤੇ ਵਿਜ਼ਨ ਹੈ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਨਰਿੰਦਰ ਕੌਰ, ਗਗਨਦੀਪ ਕੌਰ, ਸਵੀਨੂੰ ਸਿੰਗਲਾ, ਕੋਮਲ ਰਾਣੀ, ਗੁਰਚਰਨ ਸਿੰਘ ਰਾਮਾ, ਅਨੀਤਾ ਸ਼ਰਮਾ, ਵੀਰਪਾਲ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਕੁਲਦੀਪ ਕੌਰ, ਮਨਦੀਪ ਕੌਰ ਆਦਿ ਨੇ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਦੀ ਭਰਵੀਂ ਸਰਾਹਣਾ ਕੀਤੀ।