ਅਮਿਤ ਸ਼ਰਮਾ ਤੇ ਸੌਰਭ ਕੋਸੇ ਓਰੇਸ਼ਨ ਐਕਸੀਲੈਂਸ ਫੈਕਲਟੀ ਐਵਾਰਡ ਨਾਲ ਸਨਮਾਨਤ

04/22/2019 4:13:48 AM

ਮੋਗਾ (ਗੋਪੀ ਰਾਊਕੇ)-ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਦੇ ਫਾਰਮ.ਡੀ. ਵਿਭਾਗ ਦੇ ਹੈੱਡ ਅਮਿਤ ਸ਼ਰਮਾ ਅਤੇ ਐਸੋਸੀਏਟ ਪ੍ਰੋ. ਸੌਰਭ ਕੋਸੇ ਨੂੰ ਫਾਰਮੇਸੀ ਪ੍ਰੈਕਟਿਸ ਸਬਮੈਂਟ-2019, ਜੋ ਕਿ ਚਿਤਕਾਰਾ ਯੂਨੀਵਰਸਿਟੀ ਵਿਚ ਆਯੋਜਿਤ ਕੀਤੀ ਗਈ, ’ਚ ਓਰੇਸ਼ਨ ਐਕਸੀਲੈਂਸ ਫੈਕਲਟੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਅਮਿਤ ਸ਼ਰਮਾ ਅਤੇ ਸੌਰਭ ਕੋਸੇ ਫਾਰਮੇਸੀ ਪ੍ਰੈਕਟਿਸ ਦੇ ਖੇਤਰ ’ਚ ਲਗਾਤਾਰ ਵਿਦਿਆਰਥੀਆਂ ਲਈ ਕੰਮ ਕਰ ਰਹੇ ਹਨ ਅਤੇ ਫਾਰਮ.ਡੀ. ਦੇ ਵਿਦਿਆਰਥੀਆਂ ਨੂੰ ਪ੍ਰਯੋਗਿਕ, ਡਾਟਾ ਕੁਲੈਕਸ਼ਨ, ਡਾਟਾ ਐਨਾਲਿਸਿਸ ਸਬੰਧੀ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ, ਦੋਵਾਂ ਦੇ ਟੀਚਰਾਂ ਤੇ ਸਾਇੰਟਿਸਟਾਂ ਦੇ ਕੰਮਾਂ ਨੂੰ ਵੇਖਦੇ ਹੋਏ ਫਾਰਮੇਸੀ ਪ੍ਰੈਕਟਿਸ ਸਬਮੈਂਟ 2019 ਦੀ ਆਯੋਜਨ ਕਮੇਟੀ ਤੇ ਮਾਹਿਰਾਂ ਵੱਲੋਂ ਓਰੇਸ਼ਨ ਐਕਸੀਲੈਂਸ ਫੈਕਲਟੀ ਐਵਾਰਡ ਨਾਲ ਉਨ੍ਹਾਂ ਸਨਮਾਨਤ ਕਰਨ ਦਾ ਫੈਸਲਾ ਲਿਆ ਗਿਆ ਸੀ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੂਹ ਫੈਕਲਟੀ ਸਟਾਫ ਨੇ ਉਨ੍ਹਾਂ ਨੂੰ ਵਧਾਈ ਵਧਾਈ ਦਿੱਤੀ।