ਕਾਲਜ ’ਚ ਵੋਟਰ ਕਾਰਡ ਦੀ ਮਹੱਤਤਾ ’ਤੇ ਕਰਵਾਇਆ ਡਿਬੇਟ ਮੁਕਾਬਲਾ

01/23/2019 9:33:48 AM

ਮੋਗਾ (ਗੋਪੀ)-ਆਈ. ਐੱਸ. ਐਫ. ਕਾਲਜ ਆਫ ਫਾਰਮੇਸੀ ਵਿਚ ਵੋਟਰ ਕਾਰਡ ਦੀ ਮਹੱਤਤਾ ’ਤੇ ਡਿਬੇਟ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 15 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦੇ ਕੋਆਡੀਨੇਟਰ ਪ੍ਰੋ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਵੋਟ ਦੇ ਪ੍ਰਤੀ ਜਾਗਰੂਕ ਅਤੇ ਇਸਦੀ ਉਪਯੋਗਿਤਾ ’ਤੇ ਜ਼ੋਰ ਦੇਣਾ ਸੀ। ਉਨ੍ਹਾਂ ਦੱਸਿਆ ਕਿ ਅੱਜ ਦਾ ਨੌਜਵਾਨ ਵੋਟ ਦੀ ਅਹਿਮੀਅਤ ਨੂੰ ਸਮਝਦੇ ਹੋਏ ਵੀ ਇਸਦਾ ਉਪਯੋਗ ਨਹੀਂ ਕਰ ਰਿਹਾ ਹੈ। ਇਸਦੇ ਨਾਲ ਹੀ ਸਿਰਫ ਇਸਨੂੰ ਔਪਚਾਰਿਕਤਾ ਮਾਤਰ ਸਮਝਦਾ ਹੈ। ਸੰਸਥਾ ਦੇ ਕੋਆਡੀਨੇਟਰ ਡਾ. ਜੀ.ਡੀ. ਗੁਪਤਾ ਨੇ ਵਿਦਿਆਰਥੀਆਂ ਨੂੰ ਵੋਟ ਦੀ ਉਪਯੋਗਿਤਾ ਤੇ ਇਸਦਾ ਸਹੀ ਉਪਯੋਗ ਦੇਸ਼ ਦੀ ਤੱਰਕੀ ਲਈ ਬਹੁਤ ਹੀ ਮਹੱਤਵਪੂਰਨ ਹੈ। ਸਹੀ ਪ੍ਰਤੀਨਿਧੀ ਨੂੰ ਚੁਣ ਕੇ ਦੇਸ਼ ਦੀ ਤੱਰਕੀ ਵਿੱਚ ਹਿੱਸਾ ਪਾਉਣ। ਇਸ ਮੌਕੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਵਿਚਾਰਾਂ ’ਤੇ ਵੋਟਰ ਕਾਰਡ ਦੇ ਪ੍ਰਤੀ ਜਾਗਰੂਕਤਾ ਡਿਬੇਟ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਬੀ. ਫਾਕਮੇਸੀ ਦੀ ਸੈਕੇਂਡ ਸਮੈਸਟਰ ਦੀ ਸਰਿਸ਼ਟੀ ਨੇ ਪਹਿਲਾ, ਐੱਮ.ਫਾਰਮੇਸੀ ਦੇ ਮੀਨੂ ਕੁਮਾਰ ਨੇ ਦੂਜਾ ਅਤੇ ਬੀ. ਫਾਰਮੇਸੀ ਦੀ ਸੈਕੇਂਡ ਸਮੈਟਰ ਦੇ ਯਸ਼ਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਕੋਆਡੀਨੇਟਰ ਪ੍ਰੋ. ਗੁਰਮੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਦ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪ੍ਰਿੰਸੀਪਲ ਡਾ. ਆਰ.ਕੇ.ਨਾਰੰਗ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਡਿਬੇਟ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਉਜ਼ਾਗਰ ਕਰ ਕੇ ਉਹਨਾਂ ਵਿਚ ਨਵੀਂ ਊਰਜਾ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਜਾਂਦਾ ਹੈ।