ਜੱਗੂ ਭਗਵਾਨਪੁਰੀਆਂ ਦਾ ਕਬੱਡੀ ਫੈਡਰੇਸ਼ਨ ਦੇ ਖ਼ਿਡਾਰੀਆਂ ਨਾਲ ਕੋਈ ਸਬੰਧ ਨਹੀਂ : ਟੋਨਾ ਬਾਰੇਵਾਲਾ

12/05/2019 5:16:07 PM

ਮੋਗਾ (ਗੋਪੀ ਰਾਊਕੇ) - ਪੰਜਾਬ ’ਚ ਪਹਿਲਾਂ ਤੋਂ ਚੱਲ ਰਹੀਆਂ ਤਿੰਨ ਕਬੱਡੀ ਫੈਡਰੇਸ਼ਨਾ ’ਚੋਂ ਨਿਕਲ ਕੇ ਆਈ ਅੰਤਰਾਸ਼ਟਰੀ ਕਬੱਡੀ ਖ਼ਿਡਾਰੀਆਂ ਅਤੇ ਖ਼ੇਡ ਪ੍ਰਮੋਟਰਾਂ ਵਲੋਂ 'ਮੇਜਰ ਲੀਗ ਕਬੱਡੀ ਫੈਡਰੇਸ਼ਨ' ਬਣਾਈ ਗਈ ਹੈ। ਇਸ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਖ਼ਿਡਾਰੀਆਂ ਨੇ ਬਦਮਾਸ਼ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਹੋਣ ਦੇ ਅਤੇ ਡਰੱਗ ਮਨੀ ਦੇ ਲੱਗ ਰਹੇ ਦੋਸ਼ਾਂ ਨੂੰ ਨਕਾਰਨ ਲਈ ਮੋਗਾ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਾਕਮ ਸਿੰਘ ਟੋਨਾ ਬਾਰੇਵਾਲਾ, ਪ੍ਰਸਿੱਧ ਕਬੱਡੀ ਕੋਚ ਦੇਵੀ ਦਿਆਲ ਸ਼ਰਮਾ, ਵਾਈਸ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਭੰਡਾਲ ਅਤੇ ਖੁਸ਼ਦੀਪ ਸਿੰਘ ਦੁੱਗਾ ਆਦਿ ਨੇ ਕਿਹਾ ਕਿ ਜੋ ਸ਼ਿਕਾਇਤ ਦੂਜੀ ਫੈਡਰੇਸ਼ਨ ਦੇ ਆਗੂਆਂ ਵਲੋਂ ਦਿੱਤੀ ਗਈ ਹੈ, ਉਸ ’ਚ ਰੱਤੀ ਭਰ ਵੀ ਸੱਚਾਈ ਨਹੀਂ।

ਅਸਲੀਅਤ ਇਹ ਹੈ ਕਿ 4 ਮਹੀਨੇ ਪਹਿਲਾ ਹੋਂਦ ’ਚ ਆਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 11 ਟੀਮਾਂ ਨੂੰ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਲਈ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ। ਇਸ ਕਰਕੇ ਸਾਡੀ ਫੈਡਰੇਸ਼ਨ ਦੀ ਚੜ੍ਹਤ ਨੂੰ ਰੋਕਣ ਲਈ ਜਾਣ ਬੁੱਝ ਕੇ ਅਜਿਹੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 

rajwinder kaur

This news is Content Editor rajwinder kaur