ਚੰਡੀਗੜ੍ਹ : ਹਥਿਆਰਾ ਨਾਲ ਲੈਸ ਨੌਜਵਾਨ ਦਿਖਣ ''ਤੇ ਮਚਿਆ ਹੜਕੰਪ

08/14/2019 3:29:37 PM

ਚੰਡੀਗੜ੍ਹ (ਸੁਸ਼ੀਲ) : 'ਆਜ਼ਾਦੀ ਦਿਹਾੜੇ' ਦੇ ਸਮਾਰੋਹ ਲਈ ਸੈਕਟਰ-17 ਦੀ ਪਰੇਡ ਗਰਾਊਂਡ 'ਚ ਚੱਲ ਰਹੀ ਰਿਹਰਸਲ ਦੌਰਾਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਨੌਜਵਾਨ ਹਥਿਆਰ ਸਮੇਤ ਗਰਾਊਂਡ ਨੇੜੇ ਘੁੰਮਦਾ ਹੋਇਆ ਦਿਖਾਈ ਦਿੱਤਾ। ਥਾਣਾ ਪੁਲਸ ਅਤੇ ਆਪਰੇਸ਼ਨ ਸੈੱਲ ਦੀ ਟੀਮ ਨੇ ਨੌਜਵਾਨ ਨੂੰ ਫੜ੍ਹਨ ਲਈ ਘੇਰਾਬੰਦੀ ਕੀਤੀ। ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੁਲਸ ਨੂੰ ਨੌਜਵਾਨ ਨੂੰ ਕਾਬੂ ਕਰ ਲਿਆ। ਬਾਅਦ 'ਚ ਪਤਾ ਲੱਗਿਆ ਕਿ ਪੁਲਸ ਵਿਭਾਗ ਨੇ ਸੁਰੱਖਿਆ ਦੀ ਜਾਂਚ ਲਈ ਮੌਕ ਡਰਿੱਲ ਕੀਤੀ ਸੀ। ਇਸ ਦੇ ਬਾਅਦ ਜਵਾਨਾਂ ਨੇ ਸੁੱਖ ਦਾ ਸਾਹ ਲਿਆ। ਇਹ ਘਟਨਾ ਮੰਗਲਵਾਰ ਕਰੀਬ 5 ਵਜੇ ਦੀ ਹੈ।

ਸੈਕਟਰ-17 ਪਰੇਡ ਗਰਾਊਂਡ 'ਚ 'ਆਜ਼ਾਦੀ ਦਿਹਾੜੇ' ਨੂੰ ਲੈ ਕੇ ਰਿਹਰਸਲ ਚੱਲ ਰਹੀ ਸੀ। ਇਸ ਦੌਰਾਨ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਪਰੇਡ ਗਰਾਊਂਡ ਨੇੜੇ ਇਕ ਸ਼ੱਕੀ ਨੌਜਵਾਨ ਹਥਿਆਰ ਲੈ ਕੇ ਘੁੰਮ ਰਿਹਾ ਹੈ। ਸੂਚਨਾ ਮਿਲਦੇ ਹੀ ਪਰੇਡ ਗਰਾਊਂਡ ਦੇ ਆਸ-ਪਾਸ ਤਾਇਨਾਤ ਪੁਲਸ ਮੁਲਾਜ਼ਮ ਅਲਰਟ ਹੋ ਗਏ ਅਤੇ ਨੌਜਵਾਨ ਨੂੰ ਲੱਭਣ ਲੱਗੇ। ਡੀ. ਐੱਸ. ਪੀ. ਸਕਿਓਰਿਟੀ ਦਵਿੰਦਰ ਸ਼ਰਮਾ ਆਪਰੇਸ਼ਨ ਸੈੱਲ ਦੇ ਕਮਾਂਡੋ ਨਾਲ ਸ਼ੱਕੀ ਨੌਜਵਾਨ ਨੂੰ ਲੱਭਣ ਲੱਗੇ। ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੁਲਸ ਜਵਾਨਾਂ ਨੇ ਸ਼ੱਕੀ ਨੌਜਵਾਨ ਨੂੰ ਦਬੋਚ ਲਿਆ। ਇਸ ਦੌਰਾਨ ਪੁਲਸ ਅਫਸਰਾਂ ਨੇ ਕਿਹਾ ਕਿ ਇਹ ਤਾਂ ਮੌਕ ਡਰਿੱਲ ਸੀ। 

Babita

This news is Content Editor Babita