ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਤੇ 15 ਪੁੜੀਆਂ ਤੰਬਾਕੂ ਬਰਾਮਦ

07/07/2023 3:19:48 PM

ਲੁਧਿਆਣਾ (ਸਿਆਲ) : ਕੇਂਦਰੀ ਜੇਲ੍ਹ ’ਚੋਂ ਚੈਕਿੰਗ ਦੌਰਾਨ 6 ਮੋਬਾਇਲ, 15 ਪੁੜੀਆਂ ਤੰਬਾਕੂ ਬਰਾਮਦ ਕੀਤੇ ਗਏ ਹਨ। ਇਸ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟਾਂ ਸਤਨਾਮ ਸਿੰਘ, ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ-7 ’ਚ ਹਵਾਲਾਤੀਆਂ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਨੇ ਦੱਸਿਆ ਕਿ 4 ਮੋਬਾਇਲ, 15 ਪੁੜੀਆਂ ਤੰਬਾਕੂ ਲਾਵਾਰਸ ਹਾਲਤ ’ਚ ਅਤੇ 2 ਮੋਬਾਇਲ ਹਵਾਲਾਤੀਆਂ ਤੋਂ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਪਛਾਣ ਰਜਿਤ ਕੁਮਾਰ, ਪ੍ਰਵੀਨ ਸਿੰਘ, ਚੇਤਨ ਸਹਿਦੇਵ ਵਜੋਂ ਹੋਈ ਹੈ।
 

Babita

This news is Content Editor Babita