ਮਿਸਤਰੀ ਮਜ਼ਦੂਰ ਯੂਨੀਅਨ ਨੇ ਘੇਰਿਆ ਡੀ.ਸੀ. ਦਫਤਰ

01/16/2018 12:38:19 AM

ਰੂਪਨਗਰ, (ਵਿਜੇ)- ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਵੱਲੋਂ ਉਸਾਰੀ ਮਜ਼ਦੂਰ ਤੇ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਧਰਨਾ ਦਿੱਤਾ ਗਿਆ।
ਇਸ ਮੌਕੇ ਯੂਨੀਅਨਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਲੈ ਕੇ ਇਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਦਿੱਤਾ ਗਿਆ। ਇਸ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਉਸਾਰੀ ਕਿਰਤੀ ਦੀ ਲੜਕੀ ਦੇ ਵਿਆਹ ਲਈ ਮਿਲਣ ਵਾਲੀ ਸ਼ਗਨ ਸਕੀਮ ਸਹਾਇਤਾ ਨੂੰ 6 ਮਹੀਨੇ ਤੋਂ ਘਟਾ ਕੇ 2 ਮਹੀਨੇ 'ਚ ਪਾਸ ਕਰਨਾ ਯਕੀਨੀ ਬਣਾਇਆ ਜਾਵੇ, ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵਜ਼ੀਫੇ, ਬੀਮਾ ਸਹਾਇਤਾ, ਐੱਲ. ਟੀ. ਸੀ. ਸਕੀਮ ਪ੍ਰਕਿਰਿਆ 'ਚ ਘੱਟ ਤੋਂ ਘੱਟ ਫਾਰਮੈਲਟੀਜ਼ ਕੀਤੀਆਂ ਜਾਣ ਤਾਂ ਜੋ ਉਸਾਰੀ ਕਿਰਤੀਆਂ ਨੂੰ ਆਸਾਨੀ ਨਾਲ ਸਕੀਮਾਂ ਦਾ ਲਾਭ ਮਿਲ ਸਕੇ।

ਉਸਾਰੀ ਕਿਰਤੀਆਂ ਦੇ ਸਾਰੇ ਕੰਮਕਾਜ ਬਲਾਕ ਪੱਧਰ 'ਤੇ ਕੀਤੇ ਜਾਣ, ਆਨਲਾਈਨ ਰਜਿਸਟ੍ਰੇਸ਼ਨ ਨੂੰ ਸਰਲ ਕੀਤਾ ਜਾਵੇ ਤੇ ਇਸ ਦੀ ਅਪਰੂਵਲ ਜਲਦ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਤਰਸੇਮ ਲਾਲ, ਸੁਰਜੀਤ ਸਿੰਘ ਢੇਰ, ਗੁਰਦੇਵ ਸਿੰਘ ਬਾਗੀ, ਸੁਖਦੇਵ ਸਿੰਘ, ਸਤਨਾਮ ਸਿੰਘ, ਪਵਨ ਕੁਮਾਰ, ਦਲੀਪ ਸਿੰਘ ਘਨੌਲਾ, ਅੰਜੂ ਬਾਲਾ, ਹਰੀ ਸਿੰਘ ਤੇ ਗੁਲਦੀਪ ਸਿੰਘ ਆਦਿ ਮੌਜੂਦ ਸਨ।