ਲਾਪਤਾ ਜਨਾਨੀ ਦੀ ਖਾਲ੍ਹੀ ਪਲਾਟ ’ਚੋਂ ਮਿਲੀ ਲਾਸ਼, ਸਰੀਰ ’ਤੇ ਨਹੀਂ ਸੀ ਚਮੜੀ, ਸਿਰਫ ਹੱਡੀਆਂ ਹੀ ਬਚੀਆਂ

04/25/2022 10:28:05 PM

ਲੁਧਿਆਣਾ (ਰਾਜ) : ਨੂਰਵਾਲਾ ਰੋਡ ਸਥਿਤ ਇਕ ਬੇਆਬਾਦ ਪਲਾਟ ’ਚੋਂ ਜਨਾਨੀ ਦੀ ਲਾਸ਼ ਪਈ ਮਿਲੀ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਨਾਨੀ ਦਾ ਕਤਲ ਕਰਨ ਤੋਂ ਬਾਅਦ ਉਥੇ ਲਾਸ਼ ਸੁੱਟੀ ਗਈ ਹੈ। ਜਨਾਨੀ ਦੀ ਲਾਸ਼ ਨੂੰ ਕੁੱਤੇ ਨੋਚ ਰਹੇ ਸਨ। ਰਾਹਗੀਰ ਨੇ ਦੇਖ ਕੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਮੌਕੇ ’ਤੇ ਪੁੱਜੀ। ਲਾਸ਼ ਬੁਰੀ ਤਰ੍ਹਾਂ ਖੁਰਦ-ਬੁਰਦ ਹੋ ਚੁੱਕੀ ਸੀ। ਸਿਰਫ ਹੱਡੀਆਂ ਹੀ ਨਜ਼ਰ ਆ ਰਹੀਆਂ ਸਨ। ਉਸ ਦੇ ਗਲੇ ਵਿਚ ਪਾਏ ਇਕ ਲਾਕੇਟ ਤੋਂ ਉਸ ਦੀ ਪਛਾਣ ਹੋਈ। ਮ੍ਰਿਤਕ ਦੀ ਪਛਾਣ ਗੁੱਡੀ (40) ਵਜੋਂ ਹੋਈ ਹੈ, ਜੋ ਕਿ ਇਕ ਹਫਤੇ ਤੋਂ ਲਾਪਤਾ ਸੀ। ਲਾਸ਼ ਕਬਜ਼ੇ ਵਿਚ ਲੈ ਕੇ ਪੁਲਸ ਨੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਸੋਮਵਾਰ ਨੂੰ ਪੋਸਟਮਾਰਟਮ ਹੋਵੇਗਾ।

ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ

ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਧੀ ਪਾਇਲ ਨੇ ਦੱਸਿਆ ਕਿ ਉਸ ਦੀ ਮਾਂ ਗੁੱਡੀ ਪਲਾਟ ਦੇ ਬਿਲਕੁਲ ਨੇੜੇ ਹੀ ਫੈਕਟਰੀ ਵਿਚ ਕੰਮ ਕਰਦੀ ਸੀ ਅਤੇ ਉਥੇ ਹੀ ਰਹਿੰਦੀ ਸੀ। ਉਹ ਪੰਜ ਭਰਾ-ਭੈਣ ਹਨ। ਉਸ ਦੇ ਪਿਤਾ ਆਗਰਾ ਵਿਚ ਰਹਿੰਦੇ ਹਨ। ਪਾਇਲ ਦਾ ਕਹਿਣਾ ਹੈ ਕਿ ਉਹ ਖੁਦ ਵਿਆਹੀ ਹੈ, ਜਦਕਿ ਉਸ ਦੇ ਬਾਕੀ ਭੈਣ-ਭਰਾ ਮਾਂ ਦੇ ਨਾਲ ਹੀ ਰਹਿੰਦੇ ਹਨ। 16 ਅਪ੍ਰੈਲ ਨੂੰ ਉਸ ਦੀ ਮਾਂ ਗੁੱਡੀ ਸ਼ਾਮ ਨੂੰ ਸਬਜ਼ੀ ਲੈਣ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ। ਉਨ੍ਹਾਂ ਨੇ ਇਸ ਸਬੰਧ ਵਿਚ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ ਸੀ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਐਤਵਾਰ ਨੂੰ ਦੁਪਹਿਰ ਨੂੰ ਇਕ ਵਿਅਕਤੀ ਫੈਕਟਰੀ ਦੇ ਸਾਹਮਣੇ ਬਣੇ ਬੇਆਬਾਦ ਪਲਾਟ ਵਿਚ ਬਾਥਰੂਮ ਲਈ ਗਿਆ ਸੀ, ਜਿੱਥੇ ਉਸ ਨੇ ਦੇਖਿਆ ਕਿ ਕੁਝ ਕੁੱਤੇ ਇਕ ਲਾਸ਼ ਨੂੰ ਨੋਚ ਰਹੇ ਹਨ, ਜਦਕਿ ਔਰਤ ਦੇ ਸਿਰ ਦੇ ਵਾਲ ਕੁਝ ਹੀ ਦੂਰੀ ’ਤੇ ਪਏ ਸਨ।

ਇਹ ਵੀ ਪੜ੍ਹੋ : ਮਾਛੀਵਾੜਾ ਨੇੜੇ ਸ਼ਰਮਨਾਕ ਘਟਨਾ, ਨਾਬਾਲਗ ਲੜਕੇ ਪੰਜ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਮੌਤ ਨੂੰ ਲੈ ਕੇ ਰਹੱਸ ਬਰਕਰਾਰ
ਔਰਤ ਦੀ ਲਾਸ਼ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਔਰਤ ’ਤੇ ਕਿਸੇ ਤਰ੍ਹਾਂ ਦਾ ਕੈਮੀਕਲ ਪਾ ਕੇ ਉਸ ਨੂੰ ਸਾੜਿਆ ਗਿਆ ਹੈ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਦੂਰੀ ’ਤੇ ਫੈਕਟਰੀ ਹੈ, ਜਿੱਥੇ ਉਹ ਰਹਿੰਦੀ ਸੀ ਅਤੇ ਅੰਤਿਮ ਵਾਰ ਫੈਕਟਰੀ ’ਚੋਂ ਸਬਜ਼ੀ ਲੈਣ ਲਈ ਨਿਕਲੀ ਸੀ। ਕੁਝ ਸਵਾਲ ਇਸ ਤਰ੍ਹਾਂ ਦੇ ਹਨ, ਜੋ ਕਿ ਹੁਣ ਵੀ ਅਣਸੁਲਝੇ ਹਨ? ਜੇਕਰ ਉਸ ਦੀ ਲਾਸ਼ ਉਸੇ ਦਿਨ ਤੋਂ ਪਲਾਟ ਵਿਚ ਪਈ ਸੀ ਤਾਂ ਹੁਣ ਤੱਕ ਕਿਸੇ ਨੂੰ ਨਜ਼ਰ ਕਿਉਂ ਨਹੀਂ ਆਈ ਸੀ?

ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh