2 ਲਾਪਤਾ ਬੱਚੀਆਂ ਨੂੰ ਢਿੱਲਵਾਂ ਪੁਲਸ ਨੇ ਕੀਤਾ ਮਾਪਿਆਂ ਹਵਾਲੇ

06/24/2018 6:05:35 AM

ਢਿੱਲਵਾਂ, (ਜ.ਬ.)– ਬੀਤੇ ਦਿਨ ਪਿੰਡ ਮੰਡੇਰ ਬੇਟ ਤੋਂ ਗੁਆਚੀਆਂ 2 ਬੱਚੀਆਂ ਗੁਰਵਿੰਦਰ ਕੌਰ (11) ਤੇ ਗੁਰਨੂਰ ਕੌਰ (13) ਪੁੱਤਰੀਆਂ ਮੰਗਲ ਸਿੰਘ ਵਾਸੀ ਪਿੰਡ ਮੰਡੇਰ ਬੇਟ ਨੂੰ ਪੁਲਸ ਵੱਲੋਂ ਕੁਝ ਹੀ ਘੰਟਿਆਂ ਦੀ ਭਾਲ ਤੋਂ ਬਾਅਦ ਲੱਭ ਲਿਆ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਢਿੱਲਵਾਂ ਭੂਸ਼ਣ ਸੇਖੜੀ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਜਾਣਕਾਰੀ ਮਿਲੀ ਕਿ 2 ਬੱਚੀਆਂ ਪਿੰਡ ਮੰਡੇਰ ਬੇਟ ਤੋਂ ਬੀਤੇ ਦਿਨ ਤੋਂ ਲਾਪਤਾ ਸਨ, ਜਿਸ ਸਬੰਧੀ ਪੁਲਸ ਨੇ ਤੇਜ਼ੀ ਨਾਲ ਤਲਾਸ਼ੀ ਮੁਹਿੰਮ ਚਲਾਈ ਤੇ ਕੁਝ ਹੀ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਮਿਆਣੀ ਬਾਕਰਪੁਰ ਤੋਂ ਬੱਚੀਆਂ ਨੂੰ ਉਨ੍ਹਾਂ ਦੀ ਭੂਆ ਦੇ ਘਰੋਂ ਲੱਭ ਕੇ ਵਾਰਿਸਾਂ ਹਵਾਲੇ ਕਰ ਦਿੱਤਾ।  ਉਨ੍ਹਾਂ ਦੱਸਿਆ ਕਿ ਦੋਵੇਂ ਬੱਚੀਆਂ ਆਪਣੇ ਪਿਤਾ ਮੰਗਲ ਸਿੰਘ ਵੱਲੋਂ ਝਿੜਕਣ ਤੋਂ ਬਾਅਦ ਕੱਲ ਦੁਪਹਿਰ ਨੂੰ ਆਪਣੀ ਭੂਆ, ਜਿਸ ਦੀ ਉਨ੍ਹਾਂ ਨਾਲ ਕੋਈ ਬੋਲਚਾਲ ਨਹੀਂ ਸੀ, ਦੇ ਘਰ ਆ ਗਈਆਂ, ਜਿਸ ਕਾਰਨ ਪੁਲਸ ਵੱਲੋਂ ਪਿੰਡ ਮੰਡੇਰ ਬੇਟ ਦੇ ਸਰਪੰਚ ਮਲਕੀਤ ਸਿੰਘ ਤੇ ਨੰਬਰਦਾਰ ਨਿਰਮਲ ਸਿੰਘ ਦੀ ਮਦਦ ਨਾਲ ਲੱਭਿਆ ਗਿਆ।