ਨਾਬਾਲਗਾ ਦੇ ਢਿੱਡ ''ਚ ਸੀ ਰਸੌਲੀ, ਡਾਕਟਰਾਂ ਨੇ ਦੱਸਿਆ ''ਗਰਭਵਤੀ'' ਤੇ ਫਿਰ...

06/15/2019 11:15:51 AM

ਨਵਾਂਗਰਾਓਂ (ਮੁਨੀਸ਼) : ਚੰਡੀਗੜ੍ਹ ਦੇ ਇਕ ਪਿੰਡ ਦੇ ਸਰਕਾਰੀ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਨਵਾਂਗਰਾਓਂ ਪੁਲਸ ਨੇ ਦੋ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਸੀ। ਨਵਾਂਗਰਾਓਂ ਥਾਣੇ ਦੇ ਐੱਸ. ਐੱਚ. ਓ. ਦਲਬੀਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਸੀ। ਪੁਲਸ ਜਾਂਚ 'ਚ ਜੁਟੀ ਹੋਈ ਸੀ ਪਰ ਜਦੋਂ ਲੜਕੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਹ ਮੁੱਕਰ ਗਈ। ਡਾਕਟਰਾਂ ਨੇ ਰਿਪੋਰਟ ਗਲਤ ਦਿੱਤੀ ਸੀ। ਪਹਿਲਾਂ ਲੜਕੀ ਨੂੰ ਗਰਭਵਤੀ ਦੱਸਿਆ ਗਿਆ, ਫਿਰ ਦੱਸਿਆ ਕਿ ਲੜਕੀ ਦੇ ਪੇਟ 'ਚ ਰਸੌਲੀ ਹੈ ਅਤੇ ਉਹ ਗਰਭਵਤੀ ਨਹੀਂ ਹੈ। ਇਸ ਤੋਂ ਬਾਅਦ ਪੁਲਸ ਨੇ ਕੇਸ ਕੈਂਸਲ ਕਰ ਦਿੱਤਾ।
ਪਰਿਵਾਰ ਨੇ ਦਿੱਤੇ ਸਨ ਬਿਆਨ, ਜਬਰ-ਜ਼ਨਾਹ ਤੋਂ ਬਾਅਦ ਦਿੱਤੀਆਂ ਸਨ ਧਮਕੀਆਂ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਬਿਆਨ ਦਰਜ ਕਰਵਾਏ ਸਨ ਕਿ 20 ਮਾਰਚ ਨੂੰ ਲੜਕੀ ਜਦੋਂ ਸਕੂਲੋਂ ਸਿੰਘਾ ਦੇਵੀ ਜਾ ਰਹੀ ਸੀ, ਉਦੋਂ ਵਿਕਾਸ ਨਗਰ ਦੇ ਗੇਟ ਨੰਬਰ-2 ਕੋਲ ਦੋ ਲੜਕਿਆਂ ਨੇ ਉਸ ਨੂੰ ਘੇਰ ਲਿਆ। ਉਹ ਉਸ ਨੂੰ ਝਾੜੀਆਂ 'ਚ ਲੈ ਗਏ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਦੋਹਾਂ ਲੜਕਿਆਂ ਨੇ ਜਬਰ-ਜ਼ਨਾਹ ਤੋਂ ਬਾਅਦ ਵਿਦਿਆਰਥਣ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੁਝ ਦੱਸਿਆ ਤਾਂ ਠੀਕ ਨਹੀਂ ਹੋਵੇਗਾ।
ਪੇਟ 'ਚ ਦਰਦ ਹੋਇਆ ਤਾਂ ਲੈ ਗਏ ਸਨ ਹਸਪਤਾਲ
ਐੱਸ. ਐੱਚ. ਓ. ਨੇ ਦੱਸਿਆ ਕਿ 11 ਜੂਨ ਨੂੰ ਪੀੜਤ ਵਿਦਿਆਰਥਣ ਦੇ ਪੇਟ 'ਚ ਜਦੋਂ ਦਰਦ ਹੋਇਆ ਤਾਂ ਉਸ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਚੈੱਕਅਪ ਕਰ ਕੇ ਉਸ ਨੂੰ ਗਰਭਵਤੀ ਦੱਸਿਆ ਸੀ।

Babita

This news is Content Editor Babita