ਸਾਬਕਾ ਫੌਜੀਆਂ ਦੇ ਮੈਡੀਕਲ ਕਾਰਡਾਂ ਦੀ ਦੁਰਵਰਤੋਂ ਕਰ ਕੇ ਕਰੋਡ਼ਾਂ ਦੇ ਘਪਲੇ ਦਾ ਪਰਦਾਫਾਸ਼

10/05/2020 2:26:40 AM

ਅੰਮ੍ਰਿਤਸਰ, (ਅਰੁਣ)- ਈ. ਸੀ. ਐੱਚ. ਐੱਸ. ਕਾਰਡਾਂ ਦੀ ਦੁਰਵਰਤੋਂ ਕਰ ਕੇ ਕਥਿਤ ਤੌਰ ’ਤੇ ਕਰੋਡ਼ਾਂ ਦਾ ਘਪਲਾ ਕਰਨ ਦਾ ਪਰਦਾਫਾਸ਼ ਹੋਇਆ ਹੈ। ਸਾਬਕਾ ਫੌਜੀਆਂ ਦੇ ਮੈਡੀਕਲ ਕਾਰਡਾਂ ਦੀ ਦੁਰਵਰਤੋਂ ਕਰ ਕੇ ਫਰਜ਼ੀ ਦਸਤਾਵੇਜਾਂ ਦੇ ਜ਼ਰੀਏ ਘਪਲਾ ਕਰਨ ਦੇ ਦੋਸ਼ ’ਚ ਅੰਮ੍ਰਿਤਸਰ ਦੇ 16 ਡਾਕਟਰਾਂ ਸਮੇਤ 27 ਵਿਅਕਤੀਆਂ ਵਿਰੁੱਧ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਸ ਵਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ।

ਈ. ਸੀ. ਐੱਚ. ਐੱਸ. ਕਾਰਡਾਂ ਦੀ ਦੁਰਵਰਤੋਂ ਕਰ ਕੇ ਮੋਟੀ ਰਕਮ ਦਾ ਫਰਜੀਵਾੜਾ ਕਰਨ ਸਬੰਧੀ ਫੌਜ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਦੀ ਫੌਜ ਦੇ ਅਫਸਰਾਂ ਵਲੋਂ ਪਹਿਲਾਂ ਆਪਣੇ ਪੱਧਰ ’ਤੇ ਜਾਂਚ ਕਰਵਾਈ ਗਈ ਅਤੇ ਉਸ ਤੋਂ ਬਾਅਦ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਲਿਖਤੀ ਸ਼ਿਕਾਇਤ ਭੇਜੀ ਗਈ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਵਾਰ-ਵਾਰ ਸੰਪਰਕ ਕਰਨ ’ਤੇ ਪੁਲਸ ਦੇ ਕਿਸੇ ਵੀ ਅਧਿਕਾਰੀ ਵਲੋਂ ਫੋਨ ਰਿਸੀਵ ਨਹੀਂ ਕੀਤਾ ਗਿਆ। ਫੌਜ ਦੇ ਬ੍ਰਿਗੇਡੀਅਰ ਦੀ ਸ਼ਿਕਾਇਤ ’ਤੇ ਥਾਣਾ ਕੈਨਟੋਨਮੈਂਟ ’ਚ ਦੋਸ਼ੀਆਂ ਖਿਲਾਫ ਨੰਬਰ 184 ਤਰੀਕ 2/2/20 ਜੁਰਮ 420, 465, 467, 468, 471, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਡਾਕਟਰਾਂ ’ਤੇ ਦਰਜ ਹੋਇਆ ਮਾਮਲਾ

- ਵਰਮਾ ਹਸਪਤਾਲ ਮੀਰਾਂਕੋਟ ਚੌਕ ਦੇ ਮਾਲਕ ਡਾ. ਗੌਤਮ ਵਰਮਾ

- ਨੀਲਕੰਠ ਹਸਪਤਾਲ ਫਤਹਿਗੜ੍ਹ ਚੂੜੀਆਂ ਬਾਈਪਾਸ ਦੇ ਸੀ. ਐੱਮ. ਡੀ. ਸੁਨੀਲ ਦੱਤ

- ਲਾਈਫ ਕੇਅਰ ਹਸਪਤਾਲ ਨਿਰੰਕਾਰੀ ਕਾਲੋਨੀ ਦੇ ਡਾਇਰੈਕਟਰ ਪ੍ਰਵੀਨ ਕੁਮਾਰ

- ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ ਰੇਸ ਕੋਰਸ ਅੰਮ੍ਰਿਤਸਰ ਦੇ ਮਾਲਕ ਡਾ. ਸੁਰਿੰਦਰ ਗੁਪਤਾ

- ਆਕਾਸ਼ਦੀਪ ਨਿਊਰੋ ਟਰੋਮਾ ਐਂਡ ਮਲਟੀ ਸਪੈਸ਼ਲਟੀ ਹਸਪਤਾਲ ਮਜੀਠਾ ਰੋਡ ਬਾਈਪਾਸ ਦੇ ਮਾਲਕ ਡਾ. ਅਸ਼ੀਸ਼ ਕੁਮਾਰ

- ਮਦਾਨ ਹਸਪਤਾਲ ਮਜੀਠਾ ਰੋਡ ਦੇ ਮਾਲਕ ਡਾ. ਰਾਕੇਸ਼ ਮਦਾਨ

- ਨਿੱਜਰ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਕੋਰਟ ਰੋਡ ਦੇ ਮਾਲਕ ਡਾ. ਇੰਦਰਬੀਰ ਸਿੰਘ

- ਡਾ. ਸਚਿਨ ਗੁਪਤਾ, ਮਾਰਫਤ ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ

- ਡਾ. ਮਨੀਸ਼ ਮਾਰਫਤ ਗੁਪਤਾ ਮਲਟੀ ਸਪੈਸ਼ਲਿਟੀ ਹਸਪਤਾਲ ਰੇਸ ਕੋਰਸ

- ਡਾ. ਲਖਬੀਰ ਸਿੰਘ ਰੰਧਾਵਾ, ਡਾ. ਅਰਸ਼ਦੀਪ ਕੌਰ ਦੋਵੇਂ ਨੀਲਕੰਠ ਹਸਪਤਾਲ

- ਡਾ. ਸੁਸ਼ੀਲ ਮਹਿੰਦਰੂ, ਡਾ. ਰਾਕੇਸ਼ ਮਦਾਨ ਦੋਵੇਂ ਮਦਾਨ ਹਸਪਤਾਲ ਮਜੀਠਾ ਰੋਡ

- ਡਾ. ਅਸ਼ੀਸ਼ ਕੁਮਾਰ, ਮਾਲਕ ਅਕਾਸ਼ਦੀਪ ਨਿਊਰੋਟਰੋਮਾ ਮਲਟੀਸਪੈਸ਼ਲਿਟੀ

- ਡਾ. ਪਰਮਿੰਦਰ ਸਿੰਘ ਮਾਰਫ਼ਤ ਲਾਈਫ ਕੇਅਰ ਹਸਪਤਾਲ

- ਡਾ. ਗੌਤਮ ਵਰਮਾ, ਡਾ. ਹਰਮੀਤ, ਡਾ. ਗੁਰਮੀਤ ਮਾਰਫਤ ਵਰਮਾ ਹਸਪਤਾਲ

ਇਹ ਲੋਕ ਵੀ ਹੋਏ ਨਾਮਜ਼ਦ

- ਰਿਟਾਇਰਡ ਸੂਬੇਦਾਰ ਕਸ਼ਮੀਰ ਸਿੰਘ, ਨਿਵਾਸੀ ਕਾਲੇਕੇ ਰਾਜਾਸਾਂਸੀ ਰੋਡ

- ਸਲਵਿੰਦਰ ਸਿੰਘ ਸੰਧੂ, ਸਰਪੰਚ ਸਰਲੀ ਛੋਟਾ, ਤਰਨਤਾਰਨ

- ਰਿਟਾਇਰ ਸੂਬੇਦਾਰ ਸਤਵਿੰਦਰ ਸਿੰਘ, ਨਿਵਾਸੀ ਸਰਲੀ ਛੋਟਾ

- ਪ੍ਰਕਾਸ਼ ਕੌਰ ਪਤਨੀ ਨਾਇਕ ਛਿੰਦਾ ਨਿਵਾਸੀ ਬੁਤਾਲਾ

- ਨਾਇਕ ਛਿੰਦਾ ਸਿੰਘ ਨਿਵਾਸੀ ਬੁਤਾਲਾ

- ਅਮਰਜੀਤ ਸਿੰਘ, ਨਿਵਾਸੀ ਗੱਗੜਭਾਣਾ

- ਰਿਟਾਇਰ ਜਗਰੂਪ ਸਿੰਘ, ਨਿਵਾਸੀ ਲਾਲਪੁਰਾ, ਤਰਨਤਾਰਨ

- ਜਤਿੰਦਰ ਸਿੰਘ , ਨੀਲਕੰਠ ਹਸਪਤਾਲ

- ਬਲਜਿੰਦਰ ਸਿੰਘ, ਫੋਟੋ ਕਾਪੀ ਦੁਕਾਨ ਮਾਲਕ, ਜ਼ਿਲਾ ਫੌਜੀ ਬੋਰਡ ਮਾਲ ਮੰਡੀ, ਅੰਮ੍ਰਿਤਸਰ ਰੋਡ ਤਰਨਤਾਰਨ

Bharat Thapa

This news is Content Editor Bharat Thapa