ਸੜਕ ਹਾਦਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਪੰਜ ਜ਼ਖ਼ਮੀ

06/13/2021 6:22:15 PM

ਦਿੜ੍ਹਬਾ ਮੰਡੀ (ਅਜੈ) : ਦਿੜ੍ਹਬਾ ਤੋਂ ਸੰਗਰੂਰ ਵੱਲ ਨੈਸ਼ਨਲ ਹਾਈਵੇਅ 52 ’ਤੇ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ’ਚ ਗੱਡੀ ਦੇ ਪਲਟਣ ਕਾਰਨ ਉਸ ’ਚ ਸਵਾਰ 10 ਪ੍ਰਵਾਸੀ ਮਜ਼ਦੂਰਾਂ ’ਚੋਂ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ ਜਦਕਿ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂ. ਪੀ. ਦੇ ਜ਼ਿਲ੍ਹਾ ਫਾਰੂਕਾਬਾਦ ਦੇ ਪਿੰਡ ਬਾਬਰਪੁਰ ਮਸਤਾਨੀ ਤੋਂ 10 ਪ੍ਰਵਾਸੀ ਮਜ਼ਦੂਰ ਬਠਿੰਡਾ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਝੋਨਾ ਲਗਾਉਣ ਲਈ ਪੀਕੱਪ ਗੱਡੀ ਰਾਹੀਂ ਜਾ ਰਹੇ ਸਨ ਕਿ ਦਿੜ੍ਹਬਾ ਨੇੜੇ ਅਚਾਨਕ ਇੱਕ ਮੋਟਰਸਾਈਕਲ ਨਾਲ ਟਕਰਾ ਕੇ ਗੱਡੀ ਪਲਟ ਗਈ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਧੀ ਨੂੰ ਜਨਮ ਦੇਣ ਤੋਂ ਬਾਅਦ ਕੋਰੋਨਾ ਪੀੜ੍ਹਤ ਔਰਤ ਦੀ ਮੌਤ

ਗੱਡੀ ਦੇ ਪਲਟਣ ਨਾਲ ਇੱਕ ਮਜ਼ਦੂਰ ਵਿਪਨ ਕੁਮਾਰ (25) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਸ ਵਿੱਚ ਸਵਾਰ ਪੰਜ ਹੋਰ ਮਜ਼ਜਦੂਰ ਜ਼ਖ਼ਮੀ ਹੋ ਗਏ, ਜੋ ਜੇਰੇ ਇਲਾਜ ਹਨ। ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਹਾਦਸੇ ’ਚ ਮੋਟਰਸਾਈਕਲ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਪੁਲਸ ਨੇ ਦੋਨਾਂ ਪਾਰਟੀਆਂ ਦੇ ਬਿਆਨ ਲਿਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬੰਦ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ਾ ਛੱਡਣ ਲਈ ਖਾ ਰਿਹਾ ਸੀ ਦਵਾਈ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha