ਪੰਜਾਬ ਲਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਯੈਲੋ ਅਲਰਟ ਜਾਰੀ

07/25/2023 6:37:37 PM

ਲੁਧਿਆਣਾ (ਵਿੱਕੀ) : ਹੜ੍ਹਾਂ ਨਾਲ ਜੂਝ ਰਹੇ ਪੰਜਾਬ ਲਈ ਫਿਰ ਤੋਂ ਆਸਮਾਨ ਤੋਂ ਮੁਸੀਬਤ ਵਰ੍ਹ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਇਕ ਵਾਰ ਫਿਰ ਤੋਂ ਪੰਜਾਬ ਵਿਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਸੋਮਵਾਰ ਨੂੰ ਮੌਸਮ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਪੂਰਵ ਅਨੁਮਾਨ ’ਚ ਚਿਤਾਵਨੀ ਦਿੱਤੀ ਗਈ ਹੈ ਕਿ 26 ਤੋਂ 28 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। 

ਇਹ ਵੀ ਪੜ੍ਹੋ :  ਲੁਧਿਆਣਾ 'ਚ ਵੱਡੀ ਵਾਰਦਾਤ : ਮੋਟਰਸਾਈਕਲ 'ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ

ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮਾਝਾ, ਦੋਆਬਾ ਅਤੇ ਪੂਰਵ ਮਾਲਵਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਜੇਕਰ ਪੂਰਵ ਅਨੁਮਾਨ ਸਹੀ ਸਾਬਿਤ ਹੁੰਦਾ ਹੈ ਤਾਂ ਭਾਰੀ ਮੀਂਹ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚੱਲ ਰਹੇ ਬਚਾਅ ਕਾਰਜ ਪ੍ਰਭਾਵਿਤ ਹੋਣਗੇ ਅਤੇ ਜਲ ਪੱਧਰ ਵਧਣ ਨਾਲ ਇਲਾਕਿਆਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। 

ਇਹ ਵੀ ਪੜ੍ਹੋ :  ਕਾਂਸਟੇਬਲਾਂ ਦੀਆਂ 700 ਆਸਾਮੀਆਂ ਲਈ ਲਿਖਤੀ ਪ੍ਰੀਖਿਆ ਦੇਣ ਚੰਡੀਗੜ੍ਹ ਪੁੱਜੇ 99 ਹਜ਼ਾਰ 940 ਬਿਨੈਕਾਰ

ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪਹਿਲਾਂ ਹੀ ਲੋਕ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬੀਆਂ ਹਨ। ਬਹੁਤ ਸਾਰੇ ਕਿਸਾਨ ਮੁੜ ਝੋਨਾ ਲਗਾ ਰਹੇ ਹਨ। ਹਿਮਾਚਲ ਦੇ ਨਾਲ ਪੈਂਦੇ ਜ਼ਿਲ੍ਹਿਆਂ ਵਿਚ ਕਿਤੇ ਕਿਤੇ ਹਲਕਾ ਮੀਂਹ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਸੋਮਵਾਰ ਨੂੰ ਅੰਮ੍ਰਿਤਸਰ, ਮੋਗਾ, ਜਲੰਧਰ ਅਤੇ ਗੁਰਦਾਸਪੁਰ ਵਿਚ ਮੀਂਹ ਪਿਆ ਪਰ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਵਿਚ ਮੌਸਮ ਸਾਫ਼ ਰਿਹਾ। ਜਿਸਦੀ ਵਜ੍ਹਾ ਨਾਲ ਲੋਕਾਂ ਨੂੰ ਚਿਪਚਪੀ ਗਰਮੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਜਹਾਜ਼ 'ਚ ਨਹੀਂ ਮਿਲੀ ਵਾਸ਼ਰੂਮ ਜਾਣ ਦੀ ਇਜਾਜ਼ਤ ਤਾਂ ਅੱਕੀ ਔਰਤ ਨੇ ਕਰ ਦਿੱਤਾ ਇਹ ਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal