ਭੱਜੀ ਤੇ ਗੀਤਾ ਨੂੰ ਲੱਗੀ ਮਹਿੰਦੀ, ਡੀਜੇ ''ਤੇ ਜੰਮ ਕੇ ਝੂੰਮੀਆਂ ਹਰਭਜਨ ਦੀਆਂ ਭੈਣਾਂ (ਵੀਡੀਓ)

10/28/2015 12:20:56 AM

ਜਲੰਧਰ— ਕ੍ਰਿਕਟਰ ਹਰਭਜਨ ਸਿੰਘ ਅਤੇ ਗੀਤਾ ਬਸਰਾ ਦਾ ਵਿਆਹ ਪੂਰੀ ਤਰ੍ਹਾਂ ਰਚ ਚੁੱਕਿਆ ਹੈ ਅਤੇ ਜਲੰਧਰ ਸਥਿਤ ਹਰਭਜਨ ਦੇ ਘਰ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸੋਮਵਾਰ ਨੂੰ ਭੱਜੀ ਅਤੇ ਗੀਤਾ ਦੇ ਹੱਥਾਂ ''ਤੇ ਮਹਿੰਦੀ ਲਗਾਈ ਗਈ। ਹਰਭਜਨ ਨੂੰ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਜੀ ਨੇ ਛੋਟੀ ਬਰਾਦਰੀ ਸਥਿਤ ਉਨ੍ਹਾਂ ਦੇ ਘਰ ਵਿਚ ਮਹਿੰਦੀ ਲਗਾਈ ਜਦੋਂ ਕਿ ਕਲੱਬ ਕਬਾਨਾ ਵਿਚ ਗੀਤਾ ਨੂੰ ਮਹਿੰਦੀ ਲਗਾਉਣ ਦੀ ਰਸਮ ਅਦਾ ਕੀਤੀ ਗਈ। 
ਗੀਤਾ ਬਸਰਾ ਆਪਣੇ ਪਰਿਵਾਰ ਦੇ ਨਾਲ ਐਤਵਾਰ ਨੂੰ ਹੀ ਆਪਣੀ ਮਾਸੀ ਦੇ ਘਰ ਪਹੁੰਚ ਚੁੱਕੀ ਹੈ। ਸੋਮਵਾਰ ਨੂੰ ਕਰੀਬ 12 ਵਜੇ ਪਰਿਵਾਰ ਦੇ ਨਾਲ ਉਹ ਕਲੱਬ ਕਬਾਨਾ ਪਹੁੰਚੀ। ਇਸ ਮੌਕੇ ਗੀਤਾ ਦੇ ਨਾਲ ਉਸ ਦੀ ਮਾਂ ਪਰਵੀਨ ਬਸਰਾ, ਭੈਣ ਰੂਬੀ ਬਸਰਾ, ਭਰਾ ਰਾਹੁਲ ਬਸਰਾ ਤੇ ਨਾਨੀ ਗਿਆਨ ਦੇਵੀ ਮੌਜੂਦ ਸਨ। ਗੀਤਾ ਦੇ ਹੋਰ ਰਿਸ਼ਤੇਦਾਰ ਅਤੇ ਸਹੇਲੀਆਂ ਵੀ ਮੌਜੂਦ ਸਨ। 
ਦੂਜੇ ਪਾਸੇ ਹਰਭਜਨ ਦੇ ਘਰ ਮਹਿੰਦੀ ਦੇ ਮੌਕੇ ਮਾਹੌਲ ਸ਼ਾਨਦਾਰ ਸੀ। ਹੋਵੇ ਵੀ ਕਿਉਂ ਨਾ ਆਖਰਕਾਰ ਪੰਜਾਬੀ ਮੁੰਡੇ ਦਾ ਵਿਆਹ ਹੈ। ਭੱਜੀ ਘਰ ਬੋਲੀਆਂ ਪਾਈਆਂ ਗਈਆਂ ਅਤੇ ਹਰਭਜਨ ਦੀਆਂ ਭੈਣਾਂ ਨੇ ਦੇਰ ਰਾਤ ਤੱਕ ਡੀ. ਜੇ. ''ਤੇ ਧਮਾਲ ਪਾਈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi