ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ ''ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼

02/10/2024 6:48:43 PM

ਜਲੰਧਰ (ਸੁਨੀਲ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਹਾਈਵੇਅ 'ਤੇ ਸਥਿਤ ਇਕ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ ਐੱਮ. ਬੀ. ਏ. ਦੀਆਂ ਵਿਦਿਆਰਥਣਾਂ ਨੇ ਯੌਨ ਸ਼ੋਸ਼ਨ ਦੇ ਦੋਸ਼ ਲਾਏ ਹਨ। ਪ੍ਰੋਫ਼ੈਸਰ ਖ਼ਿਲਾਫ਼ ਵਿਦਿਆਰਥਣਾਂ ਨੇ ਮਹਿਲਾ ਸੈੱਲ ਦੇ ਕੋਲ ਸ਼ਿਕਾਇਤ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਉਥੇ ਹੀ ਦੇਰ ਰਾਤ ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸਥਿਤ ਇਸ ਵੱਡੇ ਵਿਦਿਅਕ ਅਦਾਰੇ 'ਚ ਦੇਰ ਰਾਤ ਹੰਗਾਮਾ ਵੀ ਹੋਇਆ। ਜਦੋਂ ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਫ਼ੈਸਰ ਇਕ ਸਾਲ ਪਹਿਲਾਂ ਹੀ ਇੰਸਟੀਚਿਊਟ ਵਿਚ ਆਇਆ ਹੈ ਅਤੇ ਐੱਮ. ਬੀ. ਏ. ਦੇ ਨਾਲ-ਨਾਲ ਪੀ.ਐੱਚ.ਡੀ. ਕਰ ਰਹੀਆਂ ਵਿਦਿਆਰਥਣਾਂ ਵੀ ਪ੍ਰੋਫ਼ੈਸਰ ਤੋਂ ਪੀੜਤ ਹਨ। ਵਿਦਿਆਰਥਣਾਂ ਦੇ ਮੋਬਾਇਲ ਵੀ ਜ਼ਬਤ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri