ਐੱਮ. ਬੀ. ਏ. ਪਾਸ ਨੌਜਵਾਨ ਨੇ ਬੇਰੋਜਗਾਰੀ ਤੋਂ ਤੰਗ ਆ ਲਿਆ ਫਾਹਾ

10/14/2017 9:44:37 PM

ਕਪੂਰਥਲਾ,  (ਭੂਸ਼ਣ)-ਕਪੂਰਥਲਾ ਦੇ ਪ੍ਰੀਤ ਨਗਰ 'ਚ ਅੱਜ ਇਕ ਨੌਜਵਾਨ ਨੇ ਬੇਰੋਜਗਾਰੀ ਤੋਂ ਤੰਗ ਆ ਕੇ ਫਾਹਾ ਲੈ ਲਿਆ। 
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਦੀਪਕ ਕਟਾਰਿਆ ਪੁੱਤਰ ਰਾਮ ਆਸਰਾ ਵਾਸੀ ਮੁਹੱਲਾ ਪ੍ਰੀਤ ਨਗਰ  ਨੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।  ਜਿਸ 'ਤੇ ਜਦੋਂ ਐੱਸ. ਐੱਚ. ਓ. ਸਿਟੀ ਇੰਸਪੈਕਟਰ ਰਾਮੇਸ਼ਵਰ ਸਿੰਘ ਮੌਕੇ 'ਤੇ ਪੁੱਜੇ ਤਾਂ ਜਾਂਚ ਦੇ ਦੌਰਾਨ ਪਤਾ ਲਗਾ ਕਿ ਐੱਮ. ਬੀ. ਏ. ਪਾਸ ਦੀਪਕ ਕਟਾਰਿਆ ਨੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਚਲਾ ਗਿਆ।
ਇਸ ਦੌਰਾਨ ਜਦੋਂ ਸਵੇਰੇ 8 ਵਜੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਮਰੇ 'ਚ ਦੀਪਕ ਨੂੰ ਲਟਕਦਾ ਵੇਖੀਆ ਤਾਂ ਤੁਰੰਤ ਉਹ ਉਸਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਗਏ ਪਰ ਡਾਕਟਰਾਂ ਨੇ ਦੀਪਕ ਨੂੰ ਮਰਿਆ ਐਲਾਨ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਬੇਰੋਜਗਾਰ ਸੀ, ਜਿਸ ਨੂੰ ਲੈ ਕੇ ਉਹ ਕਾਫ਼ੀ ਪਰੇਸ਼ਾਨੀ ਵਿਚ ਸੀ। ਜਿਸ ਕਾਰਨ ਉਸਨੇ ਆਤਮਹੱਤਿਆ ਕਰ ਲਈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।