ਚੰਡੀਗੜ੍ਹ 'ਚ ਬਗਾਵਤ ਦੇ ਡਰੋਂ 'ਭਾਜਪਾ' ਨੇ ਨਹੀਂ ਖੋਲ੍ਹੇ ਪੱਤੇ, ਮੇਅਰ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਆਖ਼ਰੀ ਦਿਨ

01/04/2021 12:14:44 PM

ਚੰਡੀਗੜ੍ਹ (ਰਾਏ) : ਮੇਅਰ ਚੋਣ ਲਈ ਸੱਤਾਧਿਰ ਭਾਜਪਾ ਵੱਲੋਂ ਕੌਣ ਮੇਅਰ ਅਹੁਦੇ ਦਾ ਅਧਿਕਾਰਿਕ ਉਮੀਦਵਾਰ ਹੋਵੇਗਾ, ਇਸ ਤੋਂ ਸੋਮਵਾਰ ਮਤਲਬ ਨਾਮਜ਼ਦਗੀ ਦੀ ਆਖ਼ਰੀ ਤਾਰੀਖ਼ ਵਾਲੇ ਦਿਨ ਤੋਂ ਕੁੱਝ ਘੰਟੇ ਪਹਿਲਾਂ ਹੀ ਪਰਦਾ ਉੱਠ ਸਕੇਗਾ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਤਿੰਨੇ ਅਹੁਦਿਆਂ ਲਈ ਉਮੀਦਵਾਰਾਂ ਦੀ ਨਾਮਜ਼ਦਗੀ ਭਰੇ ਜਾਣ ਦੀ ਆਖ਼ਰੀ ਤਾਰੀਖ਼ 4 ਜਨਵਰੀ ਨਿਰਧਾਰਿਤ ਕੀਤੀ ਗਈ ਸੀ। ਜਿੱਥੇ ਕਾਂਗਰਸ ਨੇ ਇਨ੍ਹਾਂ ਅਹੁਦਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਬਹੁਤ ਪਹਿਲਾਂ ਹੀ ਕਰ ਦਿੱਤਾ ਸੀ, ਉਥੇ ਹੀ ਨਿਗਮ ਸੱਤਾਧਾਰੀ ਭਾਜਪਾ ਨੇ ਬਗਾਵਤ ਦੇ ਡਰੋਂ ਹਾਲੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਪਿਛਲੇ ਸਾਲ ਦੀ ਹੀ ਤਰ੍ਹਾਂ ਆਖ਼ਰੀ ਦਿਨ ਹੀ ਆਪਣੇ ਪੱਤੇ ਖੋਲ੍ਹੇਗੀ।

ਇਹ ਵੀ ਪੜ੍ਹੋ : ਮੁਰਗੀਆਂ ਨੂੰ ਖਿਲਾਉਣ ਵਾਲੇ ਪਾਊਡਰ ਨਾਲ ਤਿਆਰ ਹੁੰਦਾ ਸੀ 'ਨਕਲੀ ਦੁੱਧ', ਫੈਕਟਰੀ ਮਾਲਕ ਗ੍ਰਿਫ਼ਤਾਰ
ਦਿਨ ਭਰ ਰਹੀ ਚਰਚਾ
ਐਤਵਾਰ ਦਿਨ ਭਰ ਚਰਚਾ ਹੁੰਦੀ ਰਹੀ ਕਿ ਦਿੱਲੀ ਤੋਂ ਕਿਸੇ ਨਾ ਕਿਸੇ ਦਾ ਨਾਮ ਫਾਈਨਲ ਹੋਣ ਦੀ ਸੂਚਨਾ ਆਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਸੰਭਾਵਨਾ ਹੈ ਕਿ ਹਾਈਕਮਾਨ ਦੇ ਬੰਦ ਲਿਫ਼ਾਫ਼ੇ 'ਚ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। ਉਮੀਦਵਾਰਾਂ ਦੇ ਨਾਮਾਂ ਦੇ ਐਲਾਨ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਆਪਣੇ ਪਸੰਦੀਦਾ ਉਮੀਦਵਾਰਾਂ ਲਈ ਜੋੜ-ਤੋੜ ਦੀ ਮੁਹਿੰਮ 'ਚ ਲੱਗੇ ਰਹੇ।

ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਦੇ ਇਸ਼ਾਰੇ 'ਤੇ ਕਾਂਗਰਸੀ ਆਗੂ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼, ਇੰਝ ਹੋਇਆ ਖ਼ੁਲਾਸਾ
ਇੰਚਾਰਜ ਪਹੁੰਚੇ, ਜ਼ਿਆਦਾ ਉਮੀਦਵਾਰ ਬਣੇ ਗਲੇ ਦੀ ਹੱਡੀ
ਦੱਸਿਆ ਜਾ ਰਿਹਾ ਹੈ ਕਿ ਪਾਰਟੀ ਇੰਚਾਰਜ ਦੁਸ਼ਅੰਤ ਕੁਮਾਰ ਗੌਤਮ ਐਤਵਾਰ ਨੂੰ ਸ਼ਹਿਰ ਪਹੁੰਚ ਗਏ। ਉਨ੍ਹਾਂ ਸਾਹਮਣੇ ਅਧਿਕਾਰਿਕ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਆਦਾ ਉਮੀਦਵਾਰ ਹੋਣਾ ਵੀ ਸੱਤਾਧਿਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਕਾਂਗਰਸ ਦੀ ਭਾਜਪਾ ਦੀ ਧੜੇਬੰਦੀ ’ਤੇ ਨਜ਼ਰ
ਉੱਥੇ ਹੀ ਕਾਂਗਰਸ ਸੋਮਵਾਰ ਨੂੰ 3 ਵਜੇ ਆਪਣੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਭਰੇਗੀ। ਕਾਂਗਰਸ ਨੇ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੂੰ ਮੇਅਰ ਅਹੁਦੇ ਦਾ ਉਮੀਦਵਾਰ ਐਲਾਨਿਆ ਹੋਇਆ ਹੈ, ਜਦੋਂ ਕਿ ਬਬਲਾ ਤੋਂ ਇਲਾਵਾ ਰਵਿੰਦਰ ਕੌਰ ਗੁਜਰਾਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸਤੀਸ਼ ਕੈਂਥ ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਕਾਂਗਰਸ ਦੀਆਂ ਨਜ਼ਰਾਂ ਭਾਜਪਾ ਦੀ ਧੜੇਬੰਦੀ ’ਤੇ ਵੀ ਹਨ। ਸਦਨ ਵਿਚ ਬਹੁਮਤ ਨਾ ਹੋਣ ਕਾਰਨ ਵਿਰੋਧੀ ਖੇਮੇ ਕੋਲ ਗੁਆਉਣ ਲਈ ਕੁਝ ਨਹੀਂ ਹੈ।

ਇਹ ਵੀ ਪੜ੍ਹੋ : ਦਿੱਲੀ ਮੋਰਚੇ ਦਰਮਿਆਨ ਇਕ ਹੋਰ ਬੁਰੀ ਖ਼ਬਰ, ਟਿੱਕਰੀ ਬਾਰਡਰ ਤੋਂ ਵਾਪਸ ਪਰਤਦੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ
ਮੇਅਰ ਚੋਣਾਂ ਲਈ ਸਵੇਰੇ 11 ਵਜੇ ਦਾ ਸਮਾਂ
ਉਥੇ ਹੀ, ਮੇਅਰ ਚੋਣਾਂ ਲਈ 8 ਜਨਵਰੀ ਨੂੰ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ। ਸਦਨ ਬੈਠਕ ਵਾਲੀ ਥਾਂ ’ਤੇ ਹੀ ਇਹ ਪੂਰੀ ਚੋਣਾਵੀ ਪ੍ਰਕਿਰਿਆ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ

Babita

This news is Content Editor Babita