ਮੇਅਰ ਅਰੁਣ ਖੋਸਲਾ ਨੇ ਕੀਤੀ ਐਡੀਸ਼ਨਲ ਚੀਫ ਸੈਕਟਰੀ ਨਾਲ ਮੁਲਾਕਾਤ

11/05/2017 12:03:20 PM

ਫਗਵਾੜਾ (ਰੁਪਿੰਦਰ ਕੌਰ)—11 ਕਰੋੜ ਦੀ ਵਾਪਸੀ ਦੇ ਬਾਅਦ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਅਤੇ ਮੇਅਰ ਅਰੁਣ ਖੋਸਲਾ ਨੇ ਵਿਕਾਸ ਕਾਰਜਾਂ ਵੱਲ ਮੁੜ ਤੋਂ ਕਦਮ ਵਧਾ ਲਏ ਹਨ। ਇਸ ਦਾ ਸਬੂਤ ਦਿੰਦੇ ਹੋਏ ਮੇਅਰ ਅਰੁਣ ਖੋਸਲਾ ਨੇ ਸ਼ਨੀਵਾਰ ਨੂੰ ਗੱਲਬਾਤ ਕਰਦਿਆਂ ਕਿਹਾ ਕਿ ਉਹ ਬੀਤੇ ਦਿਨ ਚੰਡੀਗੜ੍ਹ ਵਿਖੇ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਵੇਨੂ ਪ੍ਰਸ਼ਾਦ ਨਾਲ ਮੁਲਾਕਾਤ ਕਰਕੇ ਆਏ ਹਨ ਅਤੇ ਉਨ੍ਹਾਂ ਨਾਲ ਅਰਬਨ ਮਿਸ਼ਨ ਸਬੰਧੀ ਫਗਵਾੜਾ ਦੇ ਵਿਕਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਮੇਅਰ ਨੇ ਮੀਟਿੰਗ ਦਾ ਖੁਲਾਸਾ ਕਰਦੇ ਕਿਹਾ ਕਿ ਉਨ੍ਹਾਂ ਵੇਨੂ ਪ੍ਰਸ਼ਾਦ ਜੀ ਨੂੰ ਕਾਰਜਭਾਰ ਸੰਭਾਲਣ ਦੀਆਂ ਵਧਾਈਆਂ ਦੇਣ ਤੋਂ ਬਾਅਦ ਆਪਣੇ ਸ਼ਹਿਰ 'ਚ ਰੁਕੇ ਵਿਕਾਸ ਕਾਰਜਾਂ ਨੂੰ ਮੁੜ ਤੋਂ ਚਾਲੂ ਕਰਨ ਸਬੰਧੀ ਦੱਸਿਆ ਹੈ। ਉਨ੍ਹਾਂ ਨੇ 11 ਕਰੋੜ ਦੀ ਵਾਪਸੀ ਦਾ ਧੰਨਵਾਦ ਕਰਦਿਆਂ ਸੀਵਰੇਜ ਅਤੇ ਵਾਟਰ ਸਪਲਾਈ ਲਈ ਪਾਸ ਹੋਏ 30 ਕਰੋੜ ਰੁਪਏ ਦੀ ਵਾਪਸੀ ਦੀ ਵੀ ਮੰਗ ਕੀਤੀ। ਨਾਲ ਹੀ ਉਨ੍ਹਾਂ ਖਾਲੀ ਪਈਆਂ ਐੱਸ. ਡੀ. ਓ. ਅਤੇ ਐਕਸੀਅਨ ਦੀਆਂ ਪੋਸਟਾਂ ਭਰਵਾਉਣ ਬਾਰੇ ਵੀ ਧਿਆਨ ਦੁਆਇਆ। ਮੇਅਰ ਅਰੁਣ ਖੋਸਲਾ ਨੇ ਚੀਫ ਸੈਕਟਰੀ ਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਮਿਸ਼ਨ ਸਿਰਫ ਸ਼ਹਿਰ ਦਾ ਵਿਕਾਸ ਕਰਨਾ ਤੇ ਖੁਸ਼ਹਾਲ ਬਣਾਉਣਾ ਹੈ। ਚੰਡੀਗੜ੍ਹ ਵਿਖੇ ਉਨ੍ਹਾਂ ਨਾਲ ਹੁਸ਼ਿਆਰਪੁਰ ਮੇਅਰ ਸ਼ਿਵ ਸੂਦ ਅਤੇ ਪਠਾਨਕੋਟ ਮੇਅਰ ਅਨਿਲ ਵਾਸੂਦੇਵ ਵੀ ਸਨ।