ਇਸ ਮਜਾਰ ''ਤੇ ਹਿੰਦੂ ਕਰਦੇ ਨੇ ''ਸੱਜਦਾ-ਸਲਾਮ'', ਰੋਜ਼ਾਨਾ ਜਗਦੇ ਨੇ ''ਚਿਰਾਗ''

06/29/2019 12:17:30 PM

ਲੁਧਿਆਣਾ : ਸ਼ਹਿਰ ਤੋਂ ਦੂਰ ਹੇਡੋਂ ਬੇਟ ਪਿੰਡ 'ਚ ਸਥਿਤ ਮਜਾਰ 'ਤੇ ਹਿੰਦੂਆਂ ਵਲੋਂ ਸੱਜਦਾ-ਸਲਾਮ ਕੀਤਾ ਜਾਂਦਾ ਹੈ ਅਤੇ ਹਿੰਦੂ ਹੀ ਰੋਜ਼ਾਨਾ ਮਜਾਰ 'ਤੇ ਚਿਰਾਗ ਰੌਸ਼ਨ ਕਰਦੇ ਹਨ। ਅਸਲ 'ਚ ਇਹ ਮਜਾਰ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਦੀ ਯਾਦ ਦੁਆ ਦਿੰਦੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਪਿੰਡ 'ਚ ਮੁਸਲਿਮਾਂ ਦੀ ਬਹੁਤਾਤ ਸੀ ਪਰ ਅੱਜ 2500 ਦੀ ਆਬਾਦੀ ਵਾਲੇ ਇਸ ਪਿੰਡ 'ਚ ੁਮੁਸਲਿਮਾਂ ਦਾ ਇਕ ਵੀ ਘਰ ਨਹੀਂ ਹੈ, ਫਿਰ ਵੀ ਮਸਜਿਦ ਪੂਰੀ ਤਰ੍ਹਾਂ ਆਬਾਦ ਹੈ। ਇਸ ਮਸਜਿਦ ਨੂੰ ਹਟਾਉਣ ਜਾਂ ਡਿਗਾਉਣ ਦਾ ਵਿਚਾਰ ਲੋਕਾਂ ਦੇ ਦਿਲਾਂ 'ਚ ਕਦੇ ਨਹੀਂ ਆਇਆ। ਪਿੰਡ ਦੇ ਲੋਕ ਮਸਜਿਦ 'ਚ ਚਿਰਾਗ ਰੌਸ਼ਨ ਕਰਨ ਤੋਂ ਲੈ ਕੇ ਇਸ ਦੀ ਮੁਰੰਮਤ ਤੱਕ ਵੀ ਕਰਾਉਂਦੇ ਹਨ। ਕੁਝ ਦਿਨ ਪਹਿਲਾਂ ਹੀ ਇੱਥੇ ਨਵਾਂ ਦਰਵਾਜ਼ਾ ਲਾਇਆ ਗਿਆ ਹੈ।


ਵੰਡ ਤੋਂ ਬਾਅਦ ਉੱਜੜ ਗਏ ਸੀ ਮੁਸਲਿਮ ਪਰਿਵਾਰ
ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਮੀਰਖਪੁਰ ਤੋਂ ਉਜੜ ਕੇ ਆਏ ਕਰੀਬ 15 ਕਿਸਾਨ ਪਰਿਵਾਰ ਪਿੰਡ 'ਚ ਰਹਿੰਦੇ ਹਨ, ਜਦੋਂ ਕਿ ਪਿੰਡ 'ਚ ਪਹਿਲਾਂ ਤੋਂ ਰਹਿਣ ਵਾਲੇ ਸਾਰੇ ਮੁਸਲਿਮ ਪਰਿਵਾਰ ਉੱਜੜ ਗਏ। ਪਿੰਡ 'ਚ ਰਹਿਣ ਵਾਲੇ ਕਿਸਾਨ ਪਰਿਵਾਰਾਂ 'ਚੋਂ ਇਕ ਪ੍ਰੇਮ ਸਿੰਘ ਚਾਰ ਸਾਲਾਂ ਤੋਂ ਮਜਾਰ ਦੀ ਸੇਵਾ-ਸੰਭਾਲ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਕੰਮ ਕਰਕੇ ਬਾਹਰ ਜਾਣਾ ਪੈਂਦਾ ਹੈ ਤਾਂ ਇਹ ਕੰਮ ਉਨ੍ਹਾਂ ਦਾ ਬੇਟਾ ਕਰਦਾ ਹੈ।
ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ-ਸ਼ਾਮ ਮਜਾਰ 'ਤੇ ਚਿਰਾਗ ਜਗਾਉਣ ਅਤੇ ਸਫਾਈ ਕਰਨ 'ਚ ਸਤੁੰਸ਼ਟੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਹੈ, ਉਸ ਸਮੇਂ ਤੋਂ ਪੂਰੇ ਪਿੰਡ 'ਚ ਖੁਸ਼ਹਾਲੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪੂਰਾ ਪਿੰਡ ਮਜਾਰ 'ਤੇ ਦੀਵਾ ਜਗਾਉਣ ਲਈ ਇਕੱਠਾ ਹੁੰਦਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਇਹ ਕਿਸੇ ਨੂੰ ਨਹੀਂ ਪਤਾ ਕਿ ਇਹ ਮਜਾਰ ਕਿਸ ਦੀ ਹੈ ਪਰ ਫਿਰ ਵੀ ਲੋਕ ਸ਼ਰਧਾ ਭਾਵਨਾ ਨਾਲ ਇੱਥੇ ਸੀਸ ਝੁਕਾਉਂਦੇ ਹਨ ਅਤੇ ਮੰਨਤਾਂ ਮੰਗਦੇ ਹਨ। ਹਰ ਸਾਲ ਇੱਥੇ ਪੀਲੇ ਮਿੱਠੇ ਚੌਲਾਂ ਦਾ ਲੰਗਰ ਲੱਗਦਾ ਹੈ। ਇਸ ਮਜਾਰ 'ਤੇ ਸਮੇਂ-ਸਮੇਂ 'ਤੇ ਮਲੇਰਕੋਟਲਾ ਤੋਂ ਮੁਸਲਿਮ ਸਮਾਜ ਦੇ ਲੋਕ ਵੀ ਆ ਕੇ ਸੱਜਦਾ ਕਰਦੇ ਹਨ।

Babita

This news is Content Editor Babita