ਦੀਪ ਸਿੱਧੂ ਦੀ ਯਾਦ ''ਚ ਕੱਢਿਆ ਗਿਆ ਵਿਸ਼ਾਲ ਕੇਸਰੀ ਮਾਰਚ ਪੁੱਜਾ ਜਲੰਧਰ, ਵੇਖੋ ਤਸਵੀਰਾਂ

02/24/2022 1:59:03 PM

ਜਲੰਧਰ (ਸੋਨੂੰ)- ਅਭਿਨੇਤਾ ਅਤੇ ਕੌਮ ਦੇ ਹੀਰੇ ਮੰਨੇ ਜਾਣ ਵਾਲੇ ਦੀਪ ਸਿੱਧੂ ਦੀ ਬੀਤੇ ਕੁਝ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਅੱਜ ਉਨ੍ਹਾਂ ਦੇ ਭੋਗ ਵਾਲੇ ਦਿਨ ਅੰਮ੍ਰਿਤਸਰ ਸ੍ਰੀ ਗੁਰੂ ਹਰਿਮੰਦਰ ਸਾਹਿਬ ਤੋਂ ਚੱਲਿਆ ਕੇਸਰੀ ਮਾਰਚ ਜਲੰਧਰ ਬਾਈਪਾਸ ਵਿਖੇ ਪੁੱਜਿਆ ਹੈ, ਜਿੱਥੇ ਕਿ ਜਲੰਧਰ ਵਾਸੀਆਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ।

ਇਸ ਦੇ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਕੇਸਰੀ ਮਾਰਚ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਆਪਣੀਆਂ ਕਾਰਾਂ, ਟਰੈਕਟਰ-ਟਰਾਲੀਆਂ ਅਤੇ ਗੱਡੀਆਂ 'ਤੇ ਕੇਸਰੀ ਝੰਡਾ ਹਿਲਾ ਕੇ ਫਤਹਿਗੜ੍ਹ ਸਾਹਿਬ ਨੂੰ ਕੂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਛਿੜੀ ਨਵੀਂ ਬਹਿਸ, ਦੀਪ ਸਿੱਧੂ ਦੀ ਮੌਤ ਪਿੱਛੋਂ ਉਭਰੀ ਹਮਦਰਦੀ ਲਹਿਰ ਦਾ ਕਿਸ ਨੂੰ ਹੋਵੇਗਾ ਫ਼ਾਇਦਾ


ਦੀਪ ਸੰਧੂ ਦੇ ਸਮਰਥਕਾਂ ਨੇ ਮੰਗ ਕੀਤੀ ਹੈ ਕਿ ਜੋ ਦੀਪ ਸਿੱਧੂ ਨਾਲ ਸੜਕ ਹਾਦਸਾ ਹੋਇਆ ਹੈ, ਉਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਥੇ ਦੱਸ ਦੇਈਏ ਕਿ ਦੀਪ ਸਿੱਧੂ ਦੀ ਯਾਦ ਵਿਚ ਕੱਢਿਆ ਗਿਆ ਕੇਸਰੀ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਿਆਸ ਜਲੰਧਰ-ਫਗਵਾੜਾ,ਗੋਰਾਇਆ, ਲੁਧਿਆਣਾ,ਖੰਨਾ ਸਾਹਨੇਵਾਲ ਤੋਂ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਵਿਖੇ ਪੁੱਜੇਗਾ। 

ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri