ਮੋਦੀ ਸਰਕਾਰ ਦੇ ਪੇਸ਼ ਕੀਤੇ ਬਜਟ ਕਾਰਨ ਜਨਤਾ ਵਿਚ ਭਾਰੀ ਰੋਸ

02/04/2018 4:36:10 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਕੇਂਦਰ ਦੀ ਮੋਦੀ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਪ੍ਰੰਤੂ ਨਰਿੰਦਰ ਮੋਦੀ ਦੀ ਸਰਕਾਰ ਦਾ ਆਖ਼ਰੀ ਬਜਟ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ ਤੇ ਕੋਈ ਵੀ ਵਰਗ ਖੁਸ਼ ਨਹੀਂ ਹੋ ਸਕਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਤੇ ਪੰਜਾਬ ਦੇ ਪਹਿਲੀ ਕਤਾਰ ਦੇ ਨੌਜਵਾਨ ਕਾਂਗਰਸ ਆਗੂ ਨਵਤੇਜ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ, ਵਪਾਰੀਆਂ ਤੇ ਆਮ ਵਰਗ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਅਤੇ ਨਾ ਹੀ ਪੰਜਾਬ ਰਾਜ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ, ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ। ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਐਲ.ਏ. ਨਵਤੇਜ ਸਿੰਘ ਚੀਮਾ ਨੇ ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਦੀ ਸਖ਼ਤ ਨਿੰਦਿਆ ਕੀਤੀ ਤੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਕਾਫੀ ਖਸਤਾ ਹੋ ਚੁੱਕੀਆਂ ਹਨ।

ਉਨ੍ਹਾਂ 'ਤੇ ਕਰਜ਼ਾ ਚੜ੍ਹਿਆ ਹੋਇਆ ਹੈ ਪਰ ਮੋਦੀ ਸਰਕਾਰ ਨੇ ਕਰਜ਼ੇ ਨੂੰ ਮੁਆਫ ਕਰਨ ਦੀ ਦਿਸ਼ਾ 'ਚ ਕੋਈ ਕਦਮ ਨਹੀਂ ਚੁੱਕਿਆ। ਚੀਮਾ ਨੇ ਕਿਹਾ ਕਿ ਦੇਸ਼ 'ਚ ਦੋ ਤਿਹਾਈ ਆਬਾਦੀ ਖੇਤੀ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਗਰੀਬ ਹੋਰ ਗਰੀਬ ਹੋ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਅਮੀਰ ਹੋਰ ਅਮੀਰ ਬਣਦਾ ਜਾ ਰਿਹਾ ਹੈ। ਗਰੀਬਾਂ ਨੂੰ ਬਜਟ 'ਚ ਕੁਝ ਨਹੀਂ ਦਿੱਤਾ ਗਿਆ। ਮੋਦੀ ਦੇ ਜੁਮਲੇ ਹੁਣ ਹੋਰ ਜ਼ਿਆਦਾ ਨਹੀਂ ਚੱਲਣਗੇ। ਮੋਦੀ ਸਰਕਾਰ ਨੇ ਗਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੈਡੀਕਲ ਬੀਮੇ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਨੂੰ ਅਜੇ ਤੱਕ ਨੋਟੀਫਾਈ ਨਹੀਂ ਕੀਤਾ ਗਿਆ ਹੈ। ਇਸ ਸਮੇਂ ਉਨ੍ਹਾਂ ਨਾਲ ਪ੍ਰੋਫੈਸਰ ਚਰਨ ਸਿੰਘ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਕਾਂਗਰਸ ਆਗੂ, ਪਰਵਿੰਦਰ ਸਿੰਘ ਪੱਪਾ, ਨਰਿੰਦਰ ਸਿੰਘ ਜੈਨਪਰੀ, ਜਗਜੀਤ ਸਿੰਘ ਚੰਦੀ, ਦੀਪਕ ਧੀਰ ਰਾਜੂ (ਸਾਰੇ ਸ਼ਕੱਤਰ ਪੰਜਾਬ ਪ੍ਰਦੇਸ਼ ਕਾਂਗਰਸ),ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ ਚੀਮਾ ਸਾਹਿਬ, ਰਵਿੰਦਰ ਕੁਮਾਰ ਰਵੀ ਪੀ ਏ, ਬਲਜਿੰਦਰ ਸਿੰਘ ਪੀਏ, ਯਾਦਵਿੰਦਰ ਸਿੰਘ ਘੁੰਮਣ ਸਰਪੰਚ ਉੱਚਾ ਬੇਟ, ਗੁਰਿੰਦਰਪਾਲ ਸਿੰਘ ਭੁੱਲਰ ਸੂਬਾ ਮੀਤ ਪ੍ਰਧਾਨ, ਆਸਾ ਸਿੰਘ ਵਿਰਕ ਬਲਾਕ ਪ੍ਰਧਾਨ, ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ, ਸੰਜੀਵ ਮਰਵਾਹਾ ਸ਼ਹਿਰੀ ਪ੍ਰਧਾਨ ਕਾਂਗਰਸ, ਲੱਕੀ ਨਈਅਰ ਯੂਥ ਪ੍ਰਧਾਨ ,ਹਰਚਰਨ ਸਿੰਘ ਬੱਗਾ ਮਿਆਣੀ, ਜਰਨੈਲ ਸਿੰਘ ਘੁੰਮਣ, ਗੁਰਮੀਤ ਸਿੰਘ ਹੈਪੀ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਫੌਜੀ ਕਾਲੌਨੀ, ਡਾਕਟਰ ਜਸਬੀਰ ਸਿੰਘ ਖਿੰਡਾ ਤਰਫਹਾਜੀ, ਗੁਰਮੇਜ ਸਿੰਘ ਰਾਜੂ ਢਿਲੋਂ ਸੀਨੀਅਰ ਆਗੂ, ਰਵਿੰਦਰ ਸਿੰਘ ਰਵੀ ਪਿਥੋਰਾਹਲ, ਰਮੇਸ਼ ਕੁਮਾਰ ਮੇਸ਼ੀ ਮੈਂਬਰ ਬਲਾਕ ਸੰਮਤੀ, ਜਥੇਦਾਰ ਕੁੰਦਨ ਸਿੰਘ ਚੱਕਾਂ ਸਾਬਕਾ ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਫੱਤੋਵਾਲ ਸਾਬਕਾ ਸਰਪੰਚ, ਇੰਦਰਜੀਤ ਸਿੰਘ ਹਾਜੀਪੁਰ, ਪ੍ਰਗਟ ਸਿੰਘ, ਬਚਿੱਤਰ ਸਿੰਘ ਮੇਵਾ ਸਿੰਘ ਵਾਲਾ, ਜਸਵਿੰਦਰ ਸਿੰਘ ਨੰਢਾ ਹੈਬਤਪੁਰ, ਮਨਜੀਤ ਸਿੰਘ ਥਿੰਦ ਸਰਪੰਚ ਮੁਹੱਬਲੀਪੁਰ, ਨਿਸ਼ਾਨ ਸਿੰਘ ਖਾਲਸਾ ਆਦਿ ਨੇ ਸ਼ਿਰਕਤ ਕੀਤੀ।